ਫੀਸ ਨਾ ਭਰਣ 'ਤੇ ਨਿੱਜੀ ਸਕੂਲ ਨੇ ਬੱਚੇ ਨੂੰ ਆਨ-ਲਾਈਨ ਕਲਾਸ 'ਚੋਂ ਕੱਢਿਆ ਬਾਹਰ - ਲੌਕਡਾਊਨ ਵਿੱਚ ਨਿੱਜੀ ਸਕੂਲਾਂ ਨੇ ਮੰਗੀ ਫੀਸ
🎬 Watch Now: Feature Video
ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਮਾਂਹਾਮਾਰੀ ਨੂੰ ਰੋਕਣ ਲਈ ਲੱਗੇ ਕਰਫਿਊ ਦੌਰਾਨ ਸਕੂਲ ਬੰਦ ਹਨ। ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲਾਂ ਤੋਂ ਕਿਸੇ ਵੀ ਤਰ੍ਹਾਂ ਦੀ ਫੀਸ ਵਸੂਲਣ 'ਤੇ ਰੋਕ ਲਾਈ ਹੋਈ ਹੈ। ਇਸੇ ਦੌਰਾਨ ਚੰਡੀਗੜ੍ਹ ਦੇ ਇੱਕ ਨਿੱਜੀ ਸਕੂਲ ਨੇ ਫੀਸ ਨਾ ਭਰਣ 'ਤੇ ਇੱਕ ਵਿਦਿਆਰਥੀ ਨੂੰ ਆਨ-ਲਾਈਨ ਕਲਾਸ 'ਚੋਂ ਬਾਹਰ ਕੱਢ ਦਿੱਤਾ ਹੈ। ਇਸ ਤੋਂ ਨਰਾਜ਼ ਬੱਚੇ ਦੀ ਮਾਂ ਮਮਤਾ ਡੋਗਰਾਂ ਨੇ ਪ੍ਰਸ਼ਾਸਨ ਤੋਂ ਇਸ ਸਕੂਲ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।