ਕਸਬਾ ਮੁੱਦਕੀ ਵਿਖੇ ਕੈਦੀ ਨੇ ਜੇਲ੍ਹ 'ਚ ਫਾਹਾ ਲੈ ਕੀਤੀ ਖ਼ੁਦਕੁਸ਼ੀ - ਕੈਦੀ ਨੇ ਜੇਲ 'ਚ ਫਾਹਾ ਲੈ ਕੀਤੀ ਖ਼ੁਦਕੁਸ਼ੀ
🎬 Watch Now: Feature Video
ਫਿਰੋਜ਼ਪੁਰ:ਕਸਬਾ ਮੁੱਦਕੀ ਵਿਖੇ ਇੱਕ ਕੈਦੀ ਵੱਲੋਂ ਜੇਲ੍ਹ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਸਥਾਨਕ ਚੌਕੀਂ ਵਿੱਚ ਬੰਦ ਕੈਦੀ ਨੇ ਜੇਲ ਅੰਦਰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਮੁਤਾਬਰ ਉਹ ਰਾਤ ਦਾ ਖਾਣਾ ਤੋਂ ਬਾਅਦ ਸੌਂ ਗਿਆ ਤੇ ਸਵੇਰੇ ਰੋਜ਼ਾਨਾ ਵਾਂਗ ਚੈਕਿੰਗ ਦੌਰਾਨ ਪੁਲਿਸ ਨੂੰ ਖ਼ੁਦਕੁਸ਼ੀ ਬਾਰੇ ਪਤਾ ਲਗਾ। ਮ੍ਰਿਤਕ ਕੈਦੀ ਦੀ ਪਛਾਣ 26 ਸਾਲਾ ਸ਼ਿਵਰਾਮ ਵਜੋਂ ਹੋਈ ਹੈ ਤੇ ਉਹ ਹੈਰੋਇਨ ਤਸਕਰੀ ਮਾਮਲੇ ਵਿੱਚ ਜੇਲ੍ਹ 'ਚ ਬੰਦ ਸੀ। ਪੁਲਿਸ ਵੱਲੋਂ ਮ੍ਰਿਤਕ ਕੈਦੀ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।