ਅੰਮ੍ਰਿਤਸਰ ਵਿੱਚ 68 ਸੀਟਾਂ 'ਤੇ ਚੋਣਾਂ ਲਈ ਤਿਆਰੀ ਮੁਕੰਮਲ - ਰਾਮਦਾਸ ਵਿੱਚ 11 ਸੀਟ ਲਈ
🎬 Watch Now: Feature Video
ਅੰਮ੍ਰਿਤਸਰ: 14 ਫਰਵਰੀ ਨੂੰ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ, ਜਿਹਨਾਂ ਨੂੰ ਲੈ ਕੇ ਹਰ ਜ਼ਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਥੇ ਹੀ ਮਾਈ ਭਾਗੋ ਕਾਲਜ ਮਜੀਠਾ ਰੋਡ ਵਿਖੇ ਵੋਟਾਂ ਤੋਂ ਰਿਹਰਸਲ ਕੀਤੀ ਗਈ ਤੇ ਵੋਟਿੰਗ ਮਸ਼ੀਨਾਂ ਦੀ ਜਾਣਕਾਰੀ ਦਿੱਤੀ ਗਈ। ਅੰਮ੍ਰਿਤਸਰ ਦੇ ਰਾਮਦਾਸ ਵਿੱਚ 11 ਸੀਟ ਲਈ ਨਗਰ ਕੌਂਸਲ, ਮਜੀਠਾ ਹਲਕੇ ਵਿੱਚ 13 ਸੀਟਾਂ, ਰਈਆ ਦੀਆਂ 13 ਸੀਟਾਂ, ਅਜਨਾਲਾ ਵਿੱਚ 15 ਸੀਟਾਂ ਤੇ ਚੋਣਾਂ ਹੋ ਰਹੀਆਂ ਹਨ। ਇਸ ਤੋਂ ਇਲਾਵਾ ਜੰਡਿਆਲਾ ਗੁਰੂ ਦੀਆਂ 15 ਸੀਟਾਂ ਤੇ ਚੋਣਾਂ ਹੋਣ ਜਾ ਰਹੀਆਂ ਹਨ। ਡਿਊਟੀ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਵੋਟਿੰਗ ਮਸ਼ੀਨ ਅਤੇ ਸਾਰੇ ਸਮਾਨ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਮਜੀਠਾ ਚੋਣ ਅਧਿਕਾਰੀ ਇਨਾਇਤ ਗੁਪਤਾ ਨੇ ਦੱਸਿਆ ਕਿ ਮਜੀਠਾ ਦੀਆਂ 13 ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ, ਜਿਸ ਲਈ ਪੂਰੀ ਤਿਆਰੀ ਕਰ ਲਈ ਗਈ ਹੈ।