ਪ੍ਰਤਾਪ ਬਾਜਵਾ ਨੇ ਭਾਜਪਾ ਸਰਕਾਰ 'ਤੇ ਵਿੰਨ੍ਹੇ ਨਿਸ਼ਾਨੇ - BJP government
🎬 Watch Now: Feature Video

ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਆਰਥਿਕਤਾ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਕਈ ਨਿਸ਼ਾਨੇ ਵਿੰਨ੍ਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਆਰਥਿਕਤਾ ਸੁਧਰਣ ਦਾ ਨਾਂਅ ਨਹੀਂ ਲੈ ਰਹੀ ਹੈ, ਇਹ ਇੱਕ ਬਹੁਤ ਗੰਭੀਰ ਮੱਦਾ ਹੈ। ਇਸ ਤੋਂ ਇਲਾਵਾ 7 ਕਾਂਗਰਸੀ ਸੰਸਦ ਮੈਬਰਾਂ ਨੂੰ ਮੁਅੱਤਲ ਕਰਨ ਨੂੰ ਲੈ ਕੇ ਬਾਜਵਾ ਨੇ ਕਿਹਾ ਕਿ ਹਰ ਵਿਰੋਧੀ ਪਾਰਟੀ ਦਾ ਕੰਮ ਹੈ ਕਿ ਦੇਸ਼ ਦੇ ਗੰਭੀਰ ਮੁੱਦਿਆ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਭਾਜਪਾ ਨੇ ਸਾਡਾ ਕੋਈ ਸੈਸ਼ਨ ਨਹੀਂ ਚਲਣ ਦਿੱਤਾ, ਹੁਣ ਜੇ ਸਾਡੇ ਐਮਪੀ ਨੇ ਆਪਣਾ ਪੱਖ ਰੱਖਣਾ ਚਾਹੀਦਾ ਤਾਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ, ਜੋਂ ਕਿ ਨਿੰਦਣਯੋਗ ਹੈ।