'ਬਰਡ ਫ਼ਲੂ' ਦੀਆਂ ਅਫ਼ਵਾਹਾਂ ਕਾਰਨ ਮੂਧੇ-ਮੂੰਹ ਡਿੱਗਿਆ ਪੋਲਟਰੀ ਕਾਰੋਬਾਰ - ਪੋਲਟਰੀ ਕਾਰੋਬਾਰ
🎬 Watch Now: Feature Video
ਬਰਨਾਲਾ: ਕੋਰੋਨਾ ਵਾਇਰਸ ਦੀ ਮਾਰ ਤੋਂ ਉੱਭਰੇ ਪੋਲਟਰੀ ਕਾਰੋਬਾਰ ਨੂੰ ਹੁਣ 'ਬਰਡ ਫ਼ਲੂ' ਦੀਆਂ ਅਫਵਾਹਾਂ ਨੇ ਵੱਡੇ ਪੱਧਰ ’ਤੇ ਢਾਅ ਲਾਈ ਹੈ। ਇਸ ਸਬੰਧੀ ਪੋਲਟਰੀ ਕਾਰੋਬਾਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਪਹਿਲਾਂ ਹੀ ਕੋਰੋਨਾ ਵਾਇਰਸ ਕਾਰਨ ਪੋਲਟਰੀ ਕਾਰੋਬਾਰ ਨੂੰ ਲੱਖਾਂ ਦਾ ਨੁਕਸਾਨ ਹੋ ਰਿਹਾ ਸੀ। ਹੁਣ ਜਦੋਂ ਪੋਲਟਰੀ ਕਾਰੋਬਾਰ ਮੁੜ ਲੀਹ 'ਤੇ ਆ ਰਿਹਾ ਸੀ ਤਾਂ 'ਬਰਡ ਫ਼ਲੂ' ਦੀਆਂ ਅਫਵਾਹਾਂ ਨੇ ਦੁਬਾਰਾ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਪੰਜਾਬ ਵਿੱਚ ਪੋਲਟਰੀ ਨਾਲ ਸਬੰਧਿਤ ਕੋਈ ਵੀ ਮਾਮਲਾ ਬਰਡ ਫਲੂ ਦਾ ਨਹੀਂ ਆਇਆ, ਪਰ ਇਸ ਸਬੰਧੀ ਅਫ਼ਵਾਹਾਂ ਬਹੁਤ ਵੱਧ ਗਈਆਂ ਹਨ ਤੇ ਲੋਕ ਅੰਡਾ-ਮਾਸ ਖਾਣ ਤੋਂ ਪਰਹੇਜ ਕਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਅਫਵਾਹਾਂ ਨੂੰ ਰੋਕਣ ਸਬੰਧੀ ਸਰਕਾਰ ਵੱਲੋਂ ਠੋਸ ਕਦਮ ਉਠਾਏ ਜਾਣੇ ਚਾਹੀਦੇ ਹਨ।