ਸ਼ਹਿਰ 'ਚ ਪੋਲੀਥੀਨ ਦੀ ਵਰਤੋਂ, ਮੋਦੀ ਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਨੂੰ ਠੇਂਗਾ - ਲੋਹੜੀ ਦੇ ਦਿਨ
🎬 Watch Now: Feature Video
ਸਵੱਛ ਭਾਰਤ ਮਿਸ਼ਨ ਦੇ ਤਹਿਤ ਮੋਦੀ ਸਰਕਾਰ ਵੱਲੋਂ ਪੂਰੇ ਦੇਸ਼ ਵਿੱਚ ਪਲਾਸਟਿਕ ਅਤੇ ਪਾਲੀਥੀਨ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਉਧਰ ਇਨ੍ਹਾਂ ਆਦੇਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵੀ ਇਸ ਲਈ ਸਖ਼ਤੀ ਕੀਤੀ ਗਈ ਹੈ ਪਰ, ਇਸ ਦੇ ਬਾਵਜੂਦ ਇਹ ਪੋਲੀਥੀਨ ਲਿਫ਼ਾਫ਼ੇ ਖੁੱਲੇਆਮ ਵਰਤੇ ਜਾ ਰਹੇ ਹਨ। ਈਟੀਵੀ ਭਾਰਤ ਦੀ ਟੀਮ ਨੇ ਗਰਾਊਂਡ ਜ਼ੀਰੋ 'ਤੇ ਇਸ ਦਾ ਰਿਐਲਟੀ ਚੈੱਕ ਕੀਤਾ ਤਾਂ ਦੇਖਿਆ ਕਿ ਲੋਹੜੀ ਦੇ ਦਿਨ ਸ਼ਹਿਰ ਵਿੱਚ ਜਿੰਨੇ ਵੀ ਸਟਾਲ ਲੱਗੇ ਹੋਏ ਹਨ, ਹਰ ਸਟਾਲ ਹਰ ਦੁਕਾਨ 'ਤੇ ਲੋਹੜੀ ਮੌਕੇ ਖਾਣ ਪੀਣ ਦਾ ਸਾਮਾਨ ਪੋਲੀਥੀਨ ਲਿਫਾਫਿਆਂ ਵਿੱਚ ਪੈਕ ਕੀਤਾ ਗਿਆ ਹੈ ਅਤੇ ਪਾਲੀਥੀਨ ਬੈਗ ਵਿੱਚ ਹੀ ਦੁਕਾਨਦਾਰ ਗ੍ਰਾਹਕਾਂ ਨੂੰ ਇਹ ਸਾਮਾਨ ਪਾ ਕੇ ਵੇਚ ਰਹੇ ਹਨ। ਨਗਰ ਕੌਂਸਲ ਰੂਪਨਗਰ ਜ਼ਿਲ੍ਹੇ ਚੋਂ ਪਾਲੀਥੀਨ ਬੈਗ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਬਹੁਤ ਵੱਡੇ ਵੱਡੇ ਦਾਅਵੇ ਕਰਦਾ ਆ ਰਿਹਾ ਹੈ, ਪਰ ਸ਼ਹਿਰ ਵਿੱਚ ਪੋਲੀਥੀਨ ਲਿਫ਼ਾਫ਼ੇ ਦੀ ਵਰਤੋਂ ਸ਼ਰੇਆਮ ਕੀਤੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਬਣਾਏ ਇਸ ਕਾਨੂੰਨ ਨੂੰ ਠੇਂਗਾ ਦਿਖਾਇਆ ਜਾ ਰਿਹਾ ਹੈ।