5 ਕਰੋੜ ਦੀ ਹੈਰੋਇਨ ਸਮੇਤ 1 ਕਾਬੂ - ਸੀਨੀਅਰ ਪੁਲਿਸ ਕਪਤਾਨ ਖੰਨਾ
🎬 Watch Now: Feature Video
ਲੁਧਿਆਣਾ: ਖੰਨਾ ਪੁਲਿਸ ਵੱਲੋਂ ਨਸ਼ਿਆ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਸਪੈਸ਼ਲ ਮੁਹਿੰਮ ਦੇ ਦੌਰਾਨ ਸਦਰ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਪੁਲਿਸ ਨੇ ਇੱਕ ਕਾਰ ਸਵਾਰ ਨੂੰ ਕਾਬੂ ਕਰ 1 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦੀ ਕੀਮਤ 5 ਕਰੋੜ ਦੱਸੀ ਜਾਂ ਰਹੀ ਹੈ। ਡੀ.ਐਸ.ਪੀ ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐੱਸ, ਸੀਨੀਅਰ ਪੁਲਿਸ ਕਪਤਾਨ ਖੰਨਾ ਦੀ ਅਗਵਾਈ ਵਿੱਚ ਚਲਾਈ ਮੁਹਿੰਮ ਦੇ ਦੌਰਾਨ ਇੰਸਪੈਕਟਰ ਹੇਮੰਤ ਕੁਮਾਰ ਮੁੱਖ ਅਫਸਰ ਥਾਣਾ ਸਦਰ ਖੰਨਾ ਸਮੇਤ ਪੁਲਿਸ ਪਾਰਟੀ ਦੇ ਨੇੜੇ ਕਿੰਗ ਹਾਈਵੇ ਢਾਬਾ ਲਿਬੜਾ ਪਾਸ ਨਾਕਾਬੰਦੀ ਕੀਤੀ ਹੋਈ ਸੀ।