ਮੱਛੀ ਦੀ ਦੁਕਾਨ ਤੋਂ ਪੁਲਿਸ ਨੂੰ 30 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ - ਅੰਗਰੇਜ਼ੀ ਨਾਜਾਇਜ਼ ਸ਼ਰਾਬ ਬਰਾਮਦ
🎬 Watch Now: Feature Video
ਅੰਮ੍ਰਿਤਸਰ:ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਧਰੁਵ ਦਹੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਜਾਇਜ ਸ਼ਰਾਬ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਮਜੀਠਾ ਦੀ ਪੁਲਿਸ ਵਲੋਂ ਇੱਕ ਦੁਕਾਨ ਤੇ ਛਾਪੇਮਾਰੀ ਕਰ ਨਜਾਇਜ ਅੰਗਰੇਜੀ ਸ਼ਰਾਬ ਬਰਾਮਦ ਕੀਤੀ। ਥਾਣਾ ਮਜੀਠਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਮੱਛੀ ਵਾਲੇ ਦੀ ਦੁਕਾਨ ਤੇ ਜਦੋਂ ਰੇਡ ਮਾਰੀ ਤਾਂ ਉਥੋਂ 30 ਬੋਤਲਾਂ ਅੰਗਰੇਜ਼ੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਜਿਸ ਦੇ ਅਧਾਰ ਤੇ ਕਾਰਵਾਈ ਕਰਦਿਆਂ ਮੁਲਜਮ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਐਕਸਾਈਜ਼ ਇੰਸਪੈਕਟਰ ਅਵਤਾਰ ਸਿੰਘ ਨੇ ਕਿਹਾ ਕਿ ਇਹ ਵਿਅਕਤੀ ਪਹਿਲਾਂ ਵੀ ਇਸ ਕੰਮ ਵਿੱਚ ਫੜਿਆ ਜਾ ਚੁੱਕਾ ਹੈ। ਫਿਲਹਾਲ ਪੁਲਿਸ ਵਲੋਂ ਉਕਤ ਨਜਾਇਜ ਸ਼ਰਾਬ ਦੀ ਰਿਕਵਰੀ ਕਰਨ ਉਪਰੰਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।