ਮੁਖਤਾਰ ਅੰਸਾਰੀ ਦੀ ਯੂਪੀ ਵਾਪਸੀ ਦੇ ਮੱਦੇਨਜ਼ਰ ਰੋਪੜ ਪੁਲਿਸ ਨੇ ਸੁਰੱਖਿਆ ਵਧਾਈ - ਮੁਖਤਾਰ ਅੰਸਾਰੀ
🎬 Watch Now: Feature Video
ਰੋਪੜ: ਜੇਲ੍ਹ ਦੇ ਬਾਹਰ ਪੁਲਿਸ ਦੀ ਗਤੀਵਿਧੀ ਅਚਾਨਕ ਵਧ ਗਈ। ਜ਼ਿਲ੍ਹਾ ਰੋਪੜ ਦੇ ਵਿੱਚ ਮੁਖਤਾਰ ਅੰਸਾਰੀ ਜੇਲ੍ਹ ਦੇ ਅੰਦਰ ਹੈ ਅਤੇ ਰੋਪੜ ਪੁਲਿਸ ਵੱਲੋਂ ਜੇਲ੍ਹ ਦੇ ਬਾਹਰ ਗਤੀਵਿਧੀ ਨੂੰ ਵਧਾ ਦਿੱਤਾ ਗਿਆ ਹੈ। ਜੇਲ੍ਹ ਤੋਂ ਕਰੀਬ ਸੌ ਮੀਟਰ ਦੂਰ ਜਾਂਦੇ ਰਸਤੇ ਉੱਤੇ ਬੈਰੀਗੇਟ ਪੁਲਿਸ ਵੱਲੋਂ ਲਗਾ ਦਿੱਤੇ ਗਏ ਹਨ ਅਤੇ ਹਰ ਆਉਂਦੀ-ਜਾਂਦੀ ਗੱਡੀ ਦੀ ਡੂੰਘੇ ਤੌਰ 'ਤੇ ਚੈਕਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਐਸਐਚਓ ਸਿਟੀ ਰੂਪਨਗਰ ਰਾਜੀਵ ਚੌਧਰੀ ਨੇ ਕਿਹਾ ਕਿ ਇਹ ਸੁਰੱਖਿਆ ਰੁਟੀਨ ਤਹਿਤ ਹੈ ਅਤੇ ਮੀਡੀਆ ਦੀ ਸੁਰੱਖਿਆ ਵਾਸਤੇ ਵੀ ਕੀਤੀ ਗਈ ਹੈ। ਪਰੰਤੂ ਕੀਤੀ ਗਈ ਸੁਰੱਖਿਆ ਅੰਸਾਰੀ ਮਾਮਲੇ ਵੱਲ ਹੀ ਸੰਕੇਤ ਕਰਦੀ ਦਿਸੀ।