ਗਣਤੰਤਰ ਦਿਵਸ ਮੌਕੇ ਪੁਲਿਸ ਨੇ ਸਰਚ ਮੁਹਿੰਮ ਤਹਿਤ ਕੀਤੀ ਚੈਕਿੰਗ - Republic Day
🎬 Watch Now: Feature Video
ਜਲੰਧਰ: ਗਣਤੰਤਰ ਦਿਵਸ ਮੌਕੇ ਪੁਲਿਸ ਵਿਭਾਗ ਨੇ ਆਪਣੀ ਕੜੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਹੋਏ ਹਨ ਅਤੇ ਸਮੇਂ ਸਮੇਂ ਸਿਰ ਚੈਕਿੰਗ ਵੀ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਜਲੰਧਰ ਦੇ ਬੱਸ ਸਟੈਂਡ ਵਿਖੇ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ। ਏਸੀਪੀ ਹਰਜਿੰਦਰ ਸਿੰਘ ਕਿਹਾ ਕਿ ਪੁਲਿਸ ਨੇ ਬੱਸ ਸਟੈਂਡ ਵਿੱਚ ਸਰਚ ਅਭਿਆਨ ਚਲਾਇਆ ਹੈ। ਇਸ ਦੌਰਾਨ ਬੱਸ ਸਟੈਂਡ ਉੱਤੇ ਕਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਕਿ ਕੋਈ ਵੀ ਅਵੈਧ ਪ੍ਰਕਾਰ ਦੀ ਵਸਤੂ ਪਾਈ ਜਾਂਦੀ ਹੈ ਤਾਂ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇ।