ਫ਼ੈਕਟਰੀ ਵਿੱਚੋਂ ਐਲੂਮੀਨੀਅਮ ਚੋਰੀ ਕਰਕੇ ਵੇਚਦੇ ਦੋ ਕਾਬੂ - ਫ਼ੈਕਟਰੀ ਵਿੱਚੋਂ ਐਲੂਮੀਨੀਅਮ ਚੋਰੀ
🎬 Watch Now: Feature Video
ਜਲੰਧਰ: ਇੱਥੋਂ ਦੇ ਬਸਤੀ ਬਾਵਾ ਖੇਲ ਦੀ ਪੁਲਿਸ ਨੇ 2 ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਐਚਓ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਕੁਝ ਦਿਨ ਪਹਿਲੇ ਉਨ੍ਹਾਂ ਦੇ ਕੋਲ ਨਿੱਜੀ ਫੈਕਟਰੀ ਦੇ ਮਾਲਕ ਨਵਲਪ੍ਰੀਤ ਨੇ ਸਾਮਾਨ ਦੀ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਸ਼ਿਕਾਇਤ 'ਤੇ ਉਨ੍ਹਾਂ ਨੇ ਟੀਮ ਬਣਾ ਕੇ ਮੁਲਜ਼ਮਾਂ ਦੀ ਭਾਲ ਕੀਤੀ। ਦੋਨੋਂ ਮੁਲਜ਼ਮ ਮੋਟਰਸਾਈਕਲ ਉੱਤੇ ਸਵਾਰ ਸੀ ਜਿਨ੍ਹਾਂ ਨੂੰ ਪੁਲਿਸ ਪਾਰਟੀ ਨੇ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਇਹ ਨਿੱਜੀ ਫੈਕਟਰੀ ਵਿੱਚ ਕੰਮ ਕਰਦਾ ਸੀ। ਮੁਲਜ਼ਮ ਉੱਥੋਂ ਦੀ ਐਲੂਮੀਨੀਅਮ ਦਾ ਸਮਾਨ ਚੋਰੀ ਕਰਕੇ ਕਬਾੜੀਏ ਨੂੰ ਵੇਚ ਦਿੰਦਾ ਸੀ। ਉਨ੍ਹਾਂ ਕਿਹਾ ਕਿ ਦੋਨਾਂ ਆਰੋਪੀਆਂ ਕੋਲੋਂ ਪੁਲਿਸ ਨੂੰ 40 ਹਜ਼ਾਰ ਰੁਪਏ ਨਗਦੀ ਬਰਾਮਦ ਹੋਏ ਹਨ ਪੁਲਿਸ ਨੇ ਦੋਨਾਂ ਵਿਰੁੱਧ 413 ਧਾਰਾ ਦਾ ਮਾਮਲਾ ਦਰਜ ਕਰ ਲਿਆ ਗਿਆ।