ਸ੍ਰੀ ਹਜ਼ੂਰ ਸਾਹਿਬ ਤੋਂ ਫਗਵਾੜਾ ਪਰਤੇ ਸ਼ਰਧਾਲੂਆਂ ਦੀ ਹੋਵੇਗੀ ਕੋਵਿਡ-19 ਜਾਂਚ - Phagwara news update
🎬 Watch Now: Feature Video
ਫਗਵਾੜਾ: ਸ੍ਰੀ ਹਜ਼ੂਰ ਸਾਹਿਬ ਤੋਂ ਹੁਣ ਤੱਕ 300 ਸ਼ਰਧਾਲੂ ਪੰਜਾਬ ਪਰਤ ਚੁੱਕੇ ਹਨ। ਕੁੱਝ ਸ਼ਰਧਾਲੂਆਂ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਮਗਰੋਂ ਸੂਬਾ ਸਰਕਾਰ ਤੇ ਸਿਹਤ ਵਿਭਾਗ ਦੀ ਟੀਮ ਪੂਰੀ ਤਰ੍ਹਾ ਚੌਕਸ ਹੋ ਚੁੱਕੀ ਹੈ। ਅੱਜ ਫਗਵਾੜਾ 'ਚ ਕਰੀਬ 30 ਸ਼ਰਧਾਲੂਆਂ ਦਾ ਇੱਕ ਜਥਾ ਬੱਸ ਸਟੈਂਡ ਪੁਜਾ। ਸ਼ਰਧਾਲੂਆਂ ਨੂੰ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਬੱਸਾਂ ਤੋਂ ਉਤਾਰ ਕੇ ਵੱਖ-ਵੱਖ ਜਾਂਚ ਕੇਂਦਰਾਂ 'ਚ ਭੇਜ ਦਿੱਤਾ ਗਿਆ ਹੈ। ਇਸ ਬਾਰੇ ਦੱਸਦੇ ਹੋਏ ਫਗਵਾੜਾ ਦੇ ਨਾਇਬ ਤਹਿਸੀਲਦਾਰ ਪਵਨ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਸੂਬਿਆਂ ਤੋਂ ਆਏ ਸ਼ਰਧਾਲੂਆਂ ਦੀ ਪਹਿਲਾਂ ਸਿਹਤ ਵਿਭਾਗ ਵੱਲੋਂ ਕੋਵਿਡ-19 ਜਾਂਚ ਪੂਰੀ ਕੀਤੀ ਜਾਵੇਗੀ। ਜਾਂਚ ਤੋਂ ਬਾਅਦ ਉਨ੍ਹਾਂ ਕੁੱਝ ਦਿਨਾਂ ਲਈ ਇਕਾਂਤਵਾਸ 'ਚ ਰੱਖਿਆ ਜਾਵੇਗਾ ਤਾਂ ਜੋਂ ਉਹ ਤੇ ਹੋਰਨਾਂ ਲੋਕ ਕੋਰੋਨਾ ਵਾਇਰਸ ਤੋਂ ਬੱਚ ਸਕਣ।