ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਇੱਕ ਵਾਰ ਫਿਰ ਤੋੜਿਆ ਲੋਕਾਂ ਦਾ ਲੱਕ - 103 ਰੁਪਏ ਪ੍ਰਤੀ ਲੀਟਰ
🎬 Watch Now: Feature Video
ਬਰਨਾਲਾ: ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ 'ਚ ਹਲਕੀ ਨਰਮੀ ਦੇ ਬਾਵਜੂਦ ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਪੈਟਰੋਲ 30 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 35 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਦਿੱਲੀ ਵਿੱਚ ਪੈਟਰੋਲ 103 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵੀ 92 ਰੁਪਏ ਦੇ ਨੇੜੇ ਪਹੁੰਚ ਗਿਆ ਹੈ। ਲਗਾਤਾਰ 4 ਦਿਨਾਂ ਦੇ ਵਾਧੇ ਤੋਂ ਬਾਅਦ ਸੋਮਵਾਰ ਨੂੰ ਦੋਵਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਆਇਆ, ਪਰ ਮੰਗਲਵਾਰ ਤੋਂ ਦੋਵਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਜਿਸ ਦਾ ਅਸਰ ਪੰਜਾਬ ਵਿੱਚ ਸਹਿਜੇ ਹੀ ਦੇਖਣ ਨੂੰ ਮਿਲ ਰਿਹਾ ਹੈ। ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਸਬੰਧੀ ਈ.ਟੀ.ਵੀ ਭਾਰਤ ਨੇ ਲੋਕਾਂ ਤੇ ਜਾਣਿਆ ਕਿ ਕਿਨ੍ਹਾਂ ਕੁ ਅਸਰ ਪੈਟਰੋਲ ਦੇ ਵਾਧੇ ਕਰਕੇ ਹੋਇਆ ਹੈ।
Last Updated : Oct 7, 2021, 3:36 PM IST