ਪੰਜਾਬ ਸਰਕਾਰ ਦੀ ਕਾਰਗੁਜਾਰੀ ਤੋਂ ਨਾਖੁਸ਼ ਲੋਕ - ਬਠਿੰਡਾ
🎬 Watch Now: Feature Video
ਬਠਿੰਡਾ: ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਜਿਸ ਵਿੱਚ ਕਰੀਬ 2 ਲੱਖ 22 ਹਜ਼ਾਰ ਦੇ ਕਰੀਬ ਵੋਟਰ ਹਨ, ਨਗਰ ਨਿਗਮ ਦੇ ਪੰਜਾਹ ਵਾਰਡਾਂ ਵਿੱਚੋਂ ਤਰਤਾਈ ਵਾਰਡਾਂ ਦੀ ਨੁਮਾਇੰਦੀ ਕਾਂਗਰਸ ਦੇ ਕੌਂਸਲਰ ਕਰ ਰਹੇ ਹਨ, ਪਰ ਕਾਂਗਰਸ ਸਰਕਾਰ ਦੇ ਕਰੀਬ ਪੌਣੇ ਪੰਜ ਸਾਲ ਦੇ ਕਾਰਜਕਾਲ ਤੋਂ ਨੌਜਵਾਨ ਵਰਗ ਬਹੁਤਾ ਖੁਸ਼ ਨਹੀਂ ਨਜ਼ਰ ਆ ਰਿਹਾ। ਨੌਜਵਾਨਾਂ ਦਾ ਕਹਿਣਾ ਹੈ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ। ਜਿਸ ਤਰ੍ਹਾਂ ਘਰ ਘਰ ਨੌਕਰੀ, ਕਿਸਾਨਾਂ ਦਾ ਕਰਜ਼ਾ ਮੁਆਫ, ਬੇਅਦਬੀ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਅਤੇ ਨਸ਼ੇ ਦੇ ਮੁੱਦੇ ਤੇ ਗੁਟਕਾ ਸਾਹਿਬ ਦੀਆਂ ਸੌਹਾਂ ਖਾਧੀਆਂ ਸਨ। ਬਾਕੀ ਪਿਛਲੇ ਪੌਣੇ ਪੰਜ ਸਾਲ ਦੀ ਕਾਰਗੁਜ਼ਾਰੀ ਵੇਖੀ ਜਾਵੇ ਤਾਂ ਕਾਂਗਰਸ ਵੱਲੋਂ ਇਨ੍ਹਾਂ ਮੁੱਦਿਆਂ ਨੂੰ ਬਿਲਕੁਲ ਹੀ ਵਿਸਾਰ ਦਿੱਤਾ ਹੈ। 2022 ਵਿਧਾਨ ਸਭਾ ਚੋਣਾਂ ਸਿਰ ਤੇ ਹਨ ਤੇ ਪੰਜਾਬ ਦੀਆਂ ਲਗਪਗ ਸਾਰੀਆਂ ਹੀ ਸੰਘਰਸ਼ੀਲ ਜਥੇਬੰਦੀਆਂ ਸੜਕਾਂ ਤੇ ਉਤਰ ਕੇ ਪੰਜਾਬ ਕਾਂਗਰਸ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀਆਂ ਹਨ।