ਲੁਧਿਆਣਾ 'ਚ ਲੋਕਾਂ ਨੇ ਲਾਏ 'ਜੈਕਾਰੇ', ਕੋਰੋਨਾ ਨਾਲ ਲੜਨ ਵਾਲਿਆਂ ਦਾ ਵਧਾਇਆ ਹੌਸਲਾ
🎬 Watch Now: Feature Video
ਲੁਧਿਆਣਾ: ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਗਾਤਾਰ ਮਹਾਂਮਾਰੀ ਨਾਲ ਲੜ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਜ 'ਤੇ ਅੱਜ 6 ਵਜੇ ਪੰਜਾਬ ਵਾਸੀਆਂ, ਕਾਂਗਰਸ ਵਰਕਰਾਂ ਤੇ ਵਲੰਟੀਅਰਾਂ ਨੂੰ ਉਨ੍ਹਾਂ ਲੋਕਾਂ ਦੇ ਸਨਮਾਨ 'ਚ ਜੈਕਾਰੇ ਛੱਡੇ ਜਾਣ ਲਈ ਕਿਹਾ ਜੋ ਇਸ ਬਿਮਾਰੀ ਲਈ ਲੜ ਰਹੇ ਹਨ। ਇਸੇ ਦੇ ਮੱਦੇਨਜ਼ਰ ਲੁਧਿਆਣਾ ਵਿੱਚ ਵੱਡੀ ਤਾਦਾਦ 'ਚ ਲੋਕਾਂ ਨੇ ਜਿੱਥੇ ਹਰ ਹਰ ਮਹਾਦੇਵ ਦੇ ਜੈਕਾਰੇ ਲਾਏ, ਉੱਥੇ ਹੀ 'ਜੋ ਬੋਲੇ ਸੋ ਨਿਹਾਲ' ਦੇ ਜੈਕਾਰੇ ਵੀ ਲਾਏ ਗਏ। ਪੰਜਾਬ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਮੁਲਾਜ਼ਮ ਤੇ ਸਿਹਤ ਸੁਵਿਧਾਵਾਂ ਦੇਣ ਵਾਲੇ ਮੁਲਾਜ਼ਮ ਵੀ ਫਰੰਟ ਲਾਈਨ 'ਤੇ ਕੰਮ ਕਰ ਰਹੇ ਹਨ। ਇਨ੍ਹਾਂ ਪੀੜਤਾਂ ਦਾ ਹੌਸਲਾ ਵਧਾਉਣ ਲਈ ਅੱਜ ਇਹ ਜੈਕਾਰੇ ਲਾਏ ਗਏ।
Last Updated : Apr 20, 2020, 9:21 PM IST