ਲੋਕਾਂ ਨੇ ਪੁਲਿਸ ਦੀ ਕਾਰਵਾਈ ਵਿਰੁੱਧ ਲਗਾਇਆ ਧਰਨਾ - People protest against police action
🎬 Watch Now: Feature Video
ਮਾਨਸਾ: ਬੀਤੀ ਦੇਰ ਰਾਤ ਨੂੰ ਚੈਕਿੰਗ ਦੌਰਾਨ ਬੁਢਲਾਡਾ ਦੇ ਡੀ.ਐੱਸ.ਪੀ. ਨੇ ਤੇਜ਼ ਰਫ਼ਤਾਰ ਕਾਰ ਨੂੰ ਰੋਕ ਕੇ ਉਸ ਕਾਗਜ਼ ਪੱਤਰ ਦੀ ਜਾਂਚ ਕੀਤੀ। ਕਾਗਜ਼ ਪੂਰੇ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਕਾਰ ਚਾਲਕ ਦੀ ਕਾਰ ਨੂੰ ਬਾਉਂਡ ਕਰ ਲਿਆ। ਪੁਲਿਸ ਦੀ ਇਸ ਧੱਕੇਸ਼ਾਹੀ ਨੂੰ ਦੇਖਦੇ ਹੋਏ ਸ਼ਹਿਰ ਦੇ ਲੋਕਾਂ ਨੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦੀ ਅਗਵਾਈ ਹੇਠ 12 ਹੱਟਾਂ ਵਿਖੇ ਧਰਨਾ ਦਿੱਤਾ। ਜਿਸ 'ਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਲੋਕਾਂ ਨੂੰ ਚੁੱਪ ਕਰਵਾਏ ਅਤੇ ਫੜੇ ਵਾਹਨ ਦੀਆਂ ਚਾਬੀਆਂ ਵਾਪਸ ਕਰ ਦਿੱਤੀਆਂ ਅਤੇ ਧਰਨਾ ਚੁੱਕ ਲਿਆ।