ਕਿਸਾਨ ਸੰਘਰਸ਼ ਨੇ ਫੜ੍ਹੀ ਤੇਜੀ, ਪਿੰਡ ਵਾਸੀਆਂ ਨੇ ਕੱਟੇ ਜੀਓ ਕੰਪਨੀ ਦੇ ਟਾਵਰ ਦੇ ਬਿਜਲੀ ਕੁਨੈਕਸ਼ਨ - jio Company
🎬 Watch Now: Feature Video
ਫ਼ਰੀਦਕੋਟ: ਪਿੰਡ ਭਾਣਾ ਦੇ ਪਿੰਡ ਵਾਲਿਆਂ ਨੇ ਪਿੰਡ ਵਿੱਚ ਸੁਵਿਧਾ ਕੇਂਦਰ ਦੀ ਜਗ੍ਹਾ ਵਿੱਚ ਲੱਗੇ ਜੀਓ ਕੰਪਨੀ ਦੇ ਮੋਬਾਇਲ ਟਾਵਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਅਤੇ ਨਾਲ ਹੀ ਇਲਜ਼ਾਮ ਲਗਾਏ ਕਿ ਪੰਚਾਇਤ ਨੇ ਪੰਚਾਇਤੀ ਜ਼ਮੀਨ ਸੁਵਿਧਾ ਕੇਂਦਰ ਬਣਾਉਣ ਲਈ ਦਿੱਤੀ ਸੀ ਪਰ ਸੁਵਿਧਾ ਕੇਂਦਰ ਦੀ ਆੜ ਵਿੱਚ ਜੀਓ ਕੰਪਨੀ ਨੇ ਇੱਥੇ ਆਪਣਾ ਟਾਵਰ ਲਗਾ ਦਿੱਤਾ। ਜਿਸ ਦੇ ਬਾਰੇ ਪਿੰਡ ਦੀ ਪੰਚਾਇਤ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਲਿਖਤ ਐਗਰੀਮੈਂਟ ਹੋਇਆ। ਇਸ ਦੇ ਵਿਰੋਧ ਵਿੱਚ ਲੋਕਾਂ ਨੇ ਬਿਜਲੀ ਕੁਨੈਕਸ਼ਨ ਕੱਟ ਕੇ ਆਪਣਾ ਰੋਸ ਜ਼ਾਹਿਰ ਕੀਤਾ। ਪਿੰਡ ਦੇ ਲੋਕਾਂ ਨੇ ਕਿਸੇ ਵੀ ਹਾਲਤ ਵਿੱਚ ਜੀਓ ਦਾ ਟਾਵਰ ਨਾ ਚੱਲਣ ਦੇਣ ਦਾ ਐਲਾਨ ਕੀਤਾ ਹੈ।