ਹੁਸ਼ਿਆਰਪੁਰ ਦੇ 'ਕੈਂਡੀਮੈਨ' ਵੱਲੋਂ ਤਿਆਰ ਕੀਤੀ "ਗੁੜ ਕੈਂਡੀ" ਬਣੀ ਲੋਕਾਂ ਦੀ ਪਸੰਦ - ਹੁਸ਼ਿਆਰਪੁਰ ਨਿਊਜ਼ ਅਪਡੇਟ
🎬 Watch Now: Feature Video
ਹੁਸ਼ਿਆਰਪੁਰ ਦੇ ਪਿੰਡ ਨੀਲਾ ਨਲੋਆ ਦੇ ਅਗਾਂਹਵਧੂ ਕਿਸਾਨ ਤਰਸੇਮ ਸਿੰਘ ਨੂੰ ਕੈਂਡੀ ਮੈਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਤਰਸੇਮ ਸਿੰਘ ਔਰਗੈਨਿਕ ਗੰਨੇ ਤੋਂ ਗੁੜ ਤਿਆਰ ਕਰਕੇ ਫਲੇਵਰਡ "ਗੁਣ ਕੈਂਡੀ" ਬਣਾ ਕੇ ਵੇਚਦੇ ਹਨ। ਇਸ ਨੂੰ ਦੇਸ਼ ਦੇ ਲੋਕਾਂ ਦੇ ਨਾਲ-ਨਾਲ ਵਿਦੇਸ਼ੀ ਲੋਕ ਵੀ ਬੇਹਦ ਪਸੰਦ ਕਰਦੇ ਹਨ। ਤਰਸੇਮ ਸਿੰਘ ਦੇ ਔਰਗੈਨਿਕ ਗੰਨੇ ਤੋਂ ਗੁੜ ਤੇ ਸ਼ੱਕਰ ਤੋਂ ਇਲਾਵਾ ਫਲੇਵਰਡ "ਗੁੜ ਕੈਂਡੀ" ਵੀ ਤਿਆਰ ਕਰਦੇ ਹਨ। ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਇਹ ਗੁੜ ਕੈਂਡੀ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਮਸ਼ਹੂਰ ਹੈ। ਤਰਸੇਮ ਸਿੰਘ ਕੋਲ ਆਂਵਲਾ, ਮੈਰਿੰਗਾ, ਸੌਂਫ, ਅਦਰਕ, ਹਲਦੀ ਆਦਿ ਫਲੇਵਰ ਦੀ ਗੁੜ ਕੈਂਡੀ ਉਪਲਬੱਧ ਹੈ, ਜਿਸ ਦੀ ਬਾਜਾਰ ਵਿੱਚ ਕਾਫੀ ਡਿਮਾਂਡ ਵੀ ਹੈ। ਤਰਸੇਮ ਸਿੰਘ ਨੇ ਕਿਸਾਨਾਂ ਨੂੰ ਮੌਜੂਦਾ ਸਮੇਂ ਦੀ ਲੋੜ ਮੁਤਾਬਕ ਬਦਲਵੀਂ ਖੇਤੀ ਦੇ ਨਾਲ-ਨਾਲ ਸਹਾਇਕ ਧੰਧੇ ਅਪਨਾਉਣ ਦੀ ਅਪੀਲ ਕੀਤੀ ਹੈ।