ਕੱਥਲੋਰ ਪੁੱਲ ਦੀਆਂ ਲਾਈਟਾਂ ਖਰਾਬ ਹੋਣ ਕਾਰਨ ਲੋਕ ਪ੍ਰੇਸ਼ਾਨ
ਪਠਾਨਕੋਟ: ਭਾਰਤ-ਪਾਕਿਸਤਾਨ ਸਰਹੱਦ 'ਤੇ ਬਮਿਆਲ ਸੈਕਟਰ ਨੂੰ ਪਠਾਨਕੋਟ ਨਾਲ ਜੋੜਨ ਵਾਲੇ ਕੱਥਲੋਰ ਪੁਲ ਦੀਆਂ ਲਾਈਟਾਂ ਲਗਾਤਾਰ ਖਰਾਬ ਹਨ। ਰਾਵੀ ਦਰਿਆ 'ਤੇ ਬਣਿਆ ਇਹ ਪੁੱਲ 'ਤੇ ਲਾਈਟਾਂ ਦੇ ਖਰਾਬ ਹੋਣ ਕਾਰਨ ਹਾਦਸੇ ਵਾਪਰ ਰਹੇ ਹਨ ਅਤੇ ਅਪਰਾਧਾਂ ਵਿੱਚ ਵੀ ਵਾਧਾ ਹੋਇਆ ਹੈ। ਸਥਾਨਕ ਲੋਕਾਂ ਨੇ ਇਨ੍ਹਾਂ ਲਾਈਟਾਂ ਨੂੰ ਤੁਰੰਤ ਠੀਕ ਕਰਨ ਦੀ ਮੰਗ ਕੀਤੀ ਹੈ।