ਨਵੀਂ ਦਿੱਲੀ: ਦਿੱਲੀ ਦੇ ਕਾਲਕਾਜੀ ਮੰਦਿਰ ਵਿੱਚ ਨਵਰਾਤਰੀ ਦੇ ਪਹਿਲੇ ਦਿਨ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ 6 ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਨਵਰਾਤਰੀ ਦੀਆਂ ਤਿਆਰੀਆਂ ਦੌਰਾਨ 2 ਅਤੇ 3 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਕਰੀਬ ਸਾਢੇ 12 ਵਜੇ ਹਾਈਡ੍ਰੋਜਨ ਲਾਈਟਾਂ ਲਗਾਉਂਦੇ ਸਮੇਂ ਇੱਕ ਰਾਡ 'ਚ ਕਰੰਟ ਆ ਗਿਆ। ਇੱਕ ਵਿਅਕਤੀ ਇਸ ਦੀ ਲਪੇਟ ਵਿੱਚ ਆ ਗਿਆ। ਇਸ ਘਟਨਾ ਕਾਰਨ ਉੱਥੇ ਭਗਦੜ ਮਚ ਗਈ, ਜਿਸ ਕਾਰਨ 6 ਹੋਰ ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਬਾਕੀ 6 ਲੋਕਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਸਾਊਥ ਈਸਟ ਰਾਜੇਸ਼ ਦੇਵ ਨੇ ਦੱਸਿਆ ਕਿ ਕਾਲਕਾਜੀ ਮੰਦਿਰ 'ਚ ਨਵਰਾਤਰੀ ਦੀਆਂ ਤਿਆਰੀਆਂ ਦੌਰਾਨ 2 ਅਕਤੂਬਰ ਨੂੰ ਕਰੀਬ 12:40 ਵਜੇ ਪੁਲਿਸ ਨੂੰ ਕਰੰਟ ਲੱਗਣ ਦੀ ਸੂਚਨਾ ਮਿਲੀ ਸੀ। ਮੌਕੇ 'ਤੇ ਪੁੱਜੀ ਪੁਲਿਸ ਨੇ ਦੇਖਿਆ ਕਿ ਬਿਜਲੀ ਦਾ ਕਰੰਟ ਲੱਗਣ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ। ਭਗਦੜ ਵਿੱਚ ਛੇ ਹੋਰ ਲੋਕ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਸਫਦਰਜੰਗ ਹਸਪਤਾਲ ਅਤੇ ਏਮਜ਼ ਟਰਾਮਾ ਸੈਂਟਰ ਲਿਜਾਇਆ ਗਿਆ। ਜ਼ਖਮੀਆਂ 'ਚੋਂ ਇਕ ਨੂੰ ਸਫਦਰਜੰਗ ਹਸਪਤਾਲ ਦੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਮਯੰਕ ਵਜੋਂ ਹੋਈ ਹੈ, ਜੋ ਗਾਜ਼ੀਆਬਾਦ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਸ਼ਾਰਦੀਆ ਨਵਰਾਤਰੀ ਮੰਗਲਵਾਰ ਤੋਂ ਸ਼ੁਰੂ ਹੋ ਗਈ ਹੈ। ਇਸ ਨੂੰ ਲੈ ਕੇ ਕਾਲਕਾਜੀ ਮੰਦਿਰ 'ਚ ਵਿਆਪਕ ਤਿਆਰੀਆਂ ਕੀਤੀਆਂ ਗਈਆਂ ਹਨ। ਇੱਥੇ ਹਾਈਡ੍ਰੋਜਨ ਲਾਈਟ ਲਗਾਉਂਦੇ ਸਮੇਂ ਇੱਕ ਰਾਡ ਨੂੰ ਕਰੰਟ ਆ ਗਿਆ। ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਮੰਦਿਰ 'ਚ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਸ਼ੁਰੂ ਕਰਵਾਇਆ।
- 'ਪਰਾਲੀ ਸਾੜਨ ਤੋਂ ਰੋਕਣ ਦੀਆਂ ਹਦਾਇਤਾਂ ਨੂੰ ਲਾਗੂ ਕਰਨ ਲਈ...', CAQM 'ਤੇ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ - Stubble Burning
- 'ਮੋਹੱਬਤ ਕੀ ਦੁਕਾਨ ਮੇਂ ਨਸ਼ੇ ਕਾ ਸਾਮਾਨ!, 5600 ਕਰੋੜ ਦੇ ਨਸ਼ੀਲੇ ਪਦਾਰਥਾਂ 'ਚ ਆਇਆ ਕਾਂਗਰਸੀ ਆਗੂ ਦਾ ਨਾਂ, ਭਾਜਪਾ ਨੇ ਸਾਧਿਆ ਨਿਸ਼ਾਨਾ - DRUGS SIEZED
- ਬਦਨਾਮ ਸੋਨਾ ਲੁਟੇਰਾ ਮੋਨੂੰ ਸੋਨੀ ਗ੍ਰਿਫਤਾਰ! ਦਹਿਸ਼ਤ ਵਿੱਚ ਸੀ ਝਾਰਖੰਡ, ਬਿਹਾਰ, ਛੱਤੀਸਗੜ੍ਹ ਅਤੇ ਉੜੀਸਾ - JHARKHAND GOLD ROBBER