ਕਰਫਿਊ: ਰੱਜੇ ਪੁੱਜੇ ਲੋਕ ਵੀ ਬਣੇ ਭਿਖਾਰੀ, ਲੋੜਵੰਦ ਦੱਸ ਕੇ ਮੰਗ ਰਹੇ ਨੇ ਰਾਸ਼ਨ - Tarn Taran coronavirus latest news
🎬 Watch Now: Feature Video
ਤਰਨ ਤਾਰਨ: ਕਰਫਿਊ ਦੇ ਚੱਲਦਿਆਂ ਸਰਕਾਰ ਵੱਲੋਂ ਲੋੜਵੰਦ ਲੋਕਾਂ ਦੇ ਘਰਾਂ ਵਿੱਚ ਸਰਕਾਰੀ ਰਾਸ਼ਨ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿੱਥੇ ਵੀ ਸੂਚਨਾ ਮਿਲਦੀ ਹੈ ਪ੍ਰਸ਼ਾਸਨਿਕ ਅਧਿਕਾਰੀ ਰਾਸ਼ਨ ਲੈ ਕੇ ਪਹੁੰਚ ਜਾਂਦੇ ਹਨ। ਇਸ ਨੂੰ ਲੈ ਕੇ ਐਸਡੀਐਮ ਨੂੰ ਇੱਕ ਸੂਚਨਾ ਮਿਲੀ ਕਿ ਤਰਨ ਤਾਰਨ ਦੇ ਸਥਾਨਕ ਕੋਹੜ ਆਹਤਾ ਬਸਤੀ ਅਤੇ ਗਲੀ ਉਜਾਗਰ ਸਿੰਘ ਵਾਲੀ ਵਿਖੇ ਲੋਕਾਂ ਨੂੰ ਰਾਸ਼ਨ ਦੀ ਲੋੜ ਹੈ ਤਾਂ ਰਾਸ਼ਨ ਦੇਣ ਤੋਂ ਪਹਿਲਾ ਐਸਡੀਐਮ ਨੇ ਅਚਾਨਕ ਉਨ੍ਹਾਂ ਦੇ ਘਰਾਂ ਦੀਆਂ ਰਸੋਈਆਂ ਨੂੰ ਚੈਕ ਕੀਤੀਆਂ ਤਾਂ ਉਨ੍ਹਾਂ ਦੇ ਘਰਾਂ ਵਿੱਚ ਵੱਡੀ ਮਾਤਰਾ ਵਿੱਚ ਰਾਸ਼ਨ ਆਟਾ, ਤੇਲ ਤੇ ਹੋਰ ਸਮਾਨ ਮੌਜੂਦ ਸੀ।