thumbnail

By

Published : Jun 23, 2021, 3:31 PM IST

ETV Bharat / Videos

ਸੜਕਾਂ ਦੀ ਖਸਤਾ ਹਾਲਤ ਹੋਣ ਕਾਰਨ ਲੋਕ ਪਰੇਸ਼ਾਨ

ਹੁਸ਼ਿਆਰਪੁਰ:ਗੜ੍ਹਸ਼ੰਕਰ ਦੇ ਵਾਰਡ ਨੰਬਰ 1 ਮੰਡੀ ਤੋਂ ਸਰਕਾਰੀ ਗੋਦਾਮਾਂ ਤੋਂ ਵੱਖ ਵੱਖ ਪਿੰਡਾਂ ਨੂੰ ਜਾਣ ਵਾਲੀ ਸੜਕ ਤੇ ਲੱਗਿਆ ਇੰਟਰਲੋਕ ਇੱਟਾਂ ਧਸਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਾਹਗੀਰਾਂ ਨੇ ਦੱਸਿਆ ਕਿ ਇਸ ਰਸਤੇ ਦੇ ਖਰਾਬ ਹੋਣ ਦੇ ਕਾਰਨ ਫੂਡ ਸਪਲਾਈ ਵਿਭਾਗ ਦੇ ਦਫਤਰਾਂ ਅਤੇ ਪਿੰਡਾਂ ਨੂੰ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਇਸ ਸਬੰਧ ਵਿੱਚ ਸੈਂਟਰ ਵੇਅਰ ਹਾਊਸ ਦੇ ਮੈਨੇਜਰ ਬਲਰਾਜ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਹਰ ਸਾਲ ਸਰਕਾਰੀ ਗੋਦਾਮਾਂ ਦਾ ਟੈਕਸ ਨਗਰ ਕੌਂਸਲ ਨੂੰ ਦੇ ਰਹੇ ਹਾਂ ਜਿਸਦੇ ਕਾਰਨ ਨਗਰ ਕੌਂਸਲ ਗੜ੍ਹਸ਼ੰਕਰ ਦਾ ਫਰਜ਼ ਬਣਦਾ ਕਿ ਉਹ ਇਸ ਸੜਕ ਨੂੰ ਠੀਕ ਕਰਨ, ਪਰ ਨਗਰ ਕੌਂਸਲ ਵਲੋਂ ਇਸ ਸੜਕ ਦੀ ਸਾਰ ਨਹੀਂ ਲਈ ਜਾ ਰਹੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.