ਤਰਨ ਤਾਰਨ 'ਚ ਧਰਨੇ 'ਤੇ ਬੈਠੇ ਪਟਵਾਰੀ - Tarn Taran protest news in punjabi
🎬 Watch Now: Feature Video
ਤਰਨ ਤਾਰਨ ਦੇ ਰੈਵੀਨਿਉ ਪਟਵਾਰ ਯੂਨੀਅਨ ਪੱਟੀ ਵੱਲੋ ਆਪਣੀ ਮੰਗਾਂ ਸਬੰਧੀ ਸਰਕਾਰ ਅਤੇ ਮਹਿਕਮੇ ਨੂੰ ਪਹਿਲਾਂ ਵੀ ਮੰਗ ਪੱਤਰ ਤਹਿਸੀਲਦਾਰ ਰਾਹੀਂ ਦਿੱਤਾ ਜਾ ਚੁੱਕਾ ਹੈ, ਪਰ ਆਪਣੀ ਹੱਕੀ ਮੰਗਾਂ ਪੂਰੀਆਂ ਹੁੰਦੀਆਂ ਨਾ ਵੇਖ ਮੁੜ ਪਟਵਾਰੀਆਂ ਨੇ ਤਹਿਸੀਲਦਾਰ ਦਫ਼ਤਰ ਬਾਹਰ ਧਰਨਾ ਲਾ ਦਿੱਤਾ ਹੈ। ਧਰਨਾਕਾਰੀਆਂ ਨੇ ਆਪਣੀਆਂ ਮੰਗਾ 'ਚ ਕਿਹਾ ਕਿ ਪੰਜਾਬ ਸਰਕਾਰ ਰਿਟਾਈਡ ਹੋਏ ਪਟਵਾਰੀਆਂ ਅਤੇ ਕਾਨਗੋ ਨੂੰ ਮੁੜ ਠੇਕੇ 'ਤੇ ਭਰਤੀ ਕਰ ਰਹੀ ਹੈ, ਇਸ ਲਈ ਉਸ ਭਰਤੀ ਦੀ ਚਿੱਠੀ ਨੂੰ ਰੱਦ ਕੀਤਾ ਜਾਵੇ। ਇਸ ਤੋਂ ਇਲਾਵਾ ਨਵੀਂ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਜਾਣ। ਉਨ੍ਹਾਂ ਪੁਰਾਣੀ ਪੈਨਸ਼ਨ ਸਕੀਮ ਮੁੜ ਬਹਾਲ ਕਰਨ ਦੀ ਵੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਭਰ ਵਿੱਚ ਪਟਵਾਰੀਆਂ ਦਾ ਟੋਲ ਪਲਾਜ਼ਾ ਮੁਆਫ਼ ਕਰਨ ਦੀ ਵੀ ਮੰਗ ਕੀਤੀ ਹੈ।