ਸਮਰਾਲਾ ਵਿਖੇ ਪਟਵਾਰ ਯੂਨੀਅਨ ਵੱਲੋਂ ਐੱਸਡੀਐੱਮ ਖਿਲਾਫ ਖੋਲ੍ਹਿਆ ਮੋਰਚਾ - ਚੋਣ ਡਿਊਟੀ ਦੌਰਾਨ
🎬 Watch Now: Feature Video
ਸਮਰਾਲਾ: ਪਟਵਾਰ ਯੂਨੀਅਨ ਵੱਲੋਂ ਕਲਮ ਛੋੜ ਹੜਤਾਲ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਤਹਿਸੀਲ ਕੰਪਲੈਕਸ ਵਿਖੇ ਅਣਮਿੱਥੇ ਸਮੇਂ ਲਈ ਕਲਮ ਛੋੜ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਪਟਵਾਰ ਯੂਨੀਅਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਣ ਡਿਊਟੀ ਦੌਰਾਨ ਐੱਸਡੀਐੱਮ ਗੀਤੀਕਾ ਸਿੰਘ ਨੇ ਕਈ ਪਟਵਾਰੀਆਂ ਲਈ ਕਥਿਤ ਤੌਰ ’ਤੇ ਨੀਵੇਂ ਪੱਧਰ ਦੀ ਸ਼ਬਦਾਬਲੀ ਦੀ ਵਰਤੋਂ ਕੀਤੀ ਸੀ। ਜਿਸ ਕਾਰਨ ਜਦੋਂ ਤੱਕ ਐੱਸਡੀਐੱਮ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਧਰਨਾ ਜਾਰੀ ਰੱਖਣਗੇ। ਉਧਰ ਇਸ ਮਸਲੇ ਤੇ ਐੱਸਡੀਐੱਮ ਗੀਤੀਕਾ ਸਿੰਘ ਨੇ ਇਲਜ਼ਾਮਾ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਫ਼ਸਲਾ ਦੇ ਖਰਾਬੇ ਸਬੰਧੀ ਰਿਪੋਰਟ ਨੂੰ ਸਮੇਂ ਸਿਰ ਨਾ ਬਣਾਉਣ ਕਾਰਨ ਉਨ੍ਹਾਂ ਤਾੜਿਆ ਗਿਆ ਸੀ।