ਪਟਿਆਲਾ ਪੁਲਿਸ ਨੇ 55 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਰ ਕੀਤੀ ਬਰਾਮਦ, ਤਸਕਰ ਫ਼ਰਾਰ - smuggler absconding
🎬 Watch Now: Feature Video
ਪਟਿਆਲਾ: ਪਟਿਆਲਾ ਪੁਲਿਸ ਵੱਲੋਂ ਹਰਿਆਣਾ ਤੋਂ ਲਿਅਦੀ ਜਾ ਰਹੀ 55 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਅਰਬਨ ਅਸਟੇਟ ਪੁਲਿਸ ਨੇ ਇੱਕ ਕਰੋਲਾ ਕਾਰ ਨੂੰ ਕਾਬੂ ਕੀਤਾ ਹੈ ਜਿਸ ਵਿੱਚ ਹਰਿਆਣਾ ਤੋਂ ਲਿਆਂਦੀ ਜਾ ਰਹੀ 55 ਪੇਟੀਆਂ ਨਾਜਾਇਜ਼ ਸ਼ਰਾਬ ਫ਼ੜੀ ਗਈ ਤੇ ਤਸਕਰ ਮੌਕੇ ਤੋਂ ਫ਼ਰਾਰ ਹੋ ਗਿਆ। ਅਰਬਨ ਅਸ਼ਟੇਟ ਦੇ ਥਾਣਾ ਮੁੱਖੀ ਹੈਰੀ ਬੋਪਾਰਾਏ ਨੇ ਦੱਸਿਆ ਕਿ ਅਰਬਨ ਅਸਟੇਟ ਪੁਲਿਸ ਵੱਲੋਂ ਕੱਲ੍ਹ ਰਾਤ ਇੱਕ ਦਿੱਲੀ ਨੰਬਰ ਟੋਓਟਾ ਕਰੋਲਾ ਕਾਰ ਨੂੰ ਰੋਕਿਆ ਗਿਆ ਤਾਂ ਡਰਾਇਵਰ ਨੇ ਹਨੇਰੇ ਦਾ ਫ਼ਾਇਦਾ ਚੁੱਕਦਿਆਂ ਮੌਕੇ ਤੋਂ ਫ਼ਰਾਰ ਹੋ ਗਿਆ। ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਵਿੱਚੋਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ 55 ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ।