ਪਠਾਨਕੋਟ ਵਿੱਚ ਨਹੀਂ ਦਿੱਖੇਗਾ ਕੋਈ ਵੀ ਬੱਚਾ ਭੀਖ਼ ਮੰਗਦੇ ਹੋਏ - ਪਠਾਨਕੋਟ ਨਿਊਜ਼
🎬 Watch Now: Feature Video
ਅਕਸਰ ਹੀ ਸ਼ਹਿਰਾਂ ਵਿੱਚ ਸੜਕਾਂ ਦੇ ਕਿਨਾਰਿਆਂ ਉੱਤੇ ਭੀਖ ਮੰਗਣ ਵਾਲੇ ਬੱਚੇ ਆਮ ਦੇਖਣ ਨੂੰ ਮਿਲ ਜਾਂਦੇ ਹਨ, ਜਿਨ੍ਹਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਇਨ੍ਹਾਂ ਵਿੱਚੋਂ ਕੁਝ ਬੱਚੇ ਮਜ਼ਬੂਰੀ ਵਿੱਚ ਭੀਖ ਮੰਗਦੇ ਹਨ ਅਤੇ ਕੁਝ ਬੱਚਿਆ ਕੋਲੋ ਉਨ੍ਹਾਂ ਦੇ ਮਾਤਾ-ਪਿਤਾ ਭੀਖ ਮੰਗਵਾਉਂਦੇ ਹਨ। ਪਰ, ਹੁਣ ਜ਼ਿਲ੍ਹਾ ਪਠਾਨਕੋਟ ਦੇ ਬਾਲ ਸੁਰੱਖਿਆ ਵਿਭਾਗ ਵਲੋਂ ਜ਼ਿਲ੍ਹੇ ਵਿੱਚੋਂ ਭੀਖ ਮੰਗਣ ਵਾਲਿਆਂ ਦੀ ਭੀੜ ਕੱਢਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਤਹਿਤ ਸੜਕਾਂ ਦੇ ਕਿਨਾਰੇ ਭੀਖ ਮੰਗ ਰਹੇ ਬੱਚਿਆ ਦੇ ਮਾਤਾ ਪਿਤਾ ਨੂੰ ਬੁਲਾ ਕੇ ਪੂਰੀ ਗਲ ਸੁਣੇ ਜਾਣ ਤੋਂ ਬਾਅਦ, ਜੇਕਰ ਮਾਤਾ ਪਿਤਾ ਦੋਸ਼ੀ ਪਾਏ ਜਾਂਦੇ ਹਨ, ਤਾਂ ਉਨ੍ਹਾਂ ਉਪਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਬਾਰੇ ਗੱਲ ਕਰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੀ ਅਧਿਕਾਰੀ ਊਸ਼ਾ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਦਾ ਮੰਤਵ ਹੈ ਕਿ ਜ਼ਿਲ੍ਹੇ ਨੂੰ 'ਬੈਗਰ ਫ੍ਰੀ' ਜ਼ਿਲ੍ਹਾ ਬਣਾਇਆ ਜਾਵੇ ਜਿਸ ਕਾਰਨ ਅੱਜ ਸੜਕਾਂ ਉਪਰ ਭੀਖ ਮੰਗ ਰਹੇ ਬੱਚਿਆ ਨੂੰ ਕਬਜ਼ੇ ਵਿੱਚ ਲੈ ਕੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਬੁਲਾ ਕੇ ਕਾਰਵਾਈ ਕੀਤੀ ਜਾ ਰਹੀ ਹੈ।