ਪ੍ਰਤਾਪ ਸਿੰਘ ਬਾਜਵਾ ਨੇ ਮੁੜ ਦੁਰਹਾਈ ਮੰਗ, ਕਿਹਾ ਬਟਾਲਾ ਨੂੰ ਬਣਾਇਆ ਜਾਵੇ ਜ਼ਿਲ੍ਹਾ - Gurdwara Sri Kandh Sahib
🎬 Watch Now: Feature Video
ਬਟਾਲਾ: ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਤਹਾਸਿਕ ਗੁਰੂਦਵਾਰਾ ਸ਼੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬਟਾਲਾ ਦੀ ਕਈ ਸਾਲਾਂ ਦੀ ਇਹ ਮੰਗ ਰਹੀ ਹੈ ਕਿ ਬਟਾਲਾ ਨੂੰ ਜ਼ਿਲ੍ਹਾ ਹੈਡਕੁਆਰਟਰ ਦਾ ਦਰਜਾ ਮਿਲੇ, ਉਨ੍ਹਾਂ ਨੇ ਕਿਹਾ, ਕਿ ਬਟਾਲਾ ਦੇ ਲੋਕਾਂ ਦੀ ਇਹ ਮੰਗ 13 ਸਤੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ‘ਤੇ ਪੂਰੀ ਹੁਣ ਦੀ ਉਮੀਦਾ ਹੈ। ਉਨ੍ਹਾਂ ਨੇ ਕਿਹਾ, ਕਿ ਅਸੀਂ ਇਹ ਮੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਰੱਖ ਚੁੱਕੇ ਹਾਂ, ਤੇ ਸਰਕਾਰ ਵੀ ਇਸ ‘ਤੇ ਵਿਚਾਰ ਕਰ ਰਹੀ ਹੈ।