ਪਾਕਿਸਤਾਨ ਨੇ ਇੱਕ ਭਾਰਤੀ ਕੈਦੀ ਨੂੰ ਰਿਹਾਅ ਕਰ ਭੇਜਿਆ ਵਾਪਸ - ਪਾਕਿਸਤਾਨ ਨੇ ਭਾਰਤੀ ਕੈਦੀ ਨੂੰ ਕੀਤਾ ਰਿਹਾਅ
🎬 Watch Now: Feature Video
ਅੰਮ੍ਰਿਤਸਰ: ਪਾਕਿਸਤਾਨ ਨੇ ਇੱਕ ਭਾਰਤੀ ਕੈਦੀ ਨੂੰ ਰਿਹਾਅ ਕਰ ਵਾਪਸ ਭਾਰਤ ਭੇਜ ਦਿੱਤਾ ਹੈ। ਨੌਜਵਾਨ ਮਾਨਸਿਕ ਤੌਰ 'ਤੇ ਪਰੇਸ਼ਾਨ ਦੱਸਿਆ ਜਾ ਰਿਹਾ ਹੈ ਅਤੇ ਉਸ ਨੂੰ ਆਪਣੇ ਨਾਂਅ ਅਤੇ ਘਰ ਦੇ ਪਤੇ ਤੋਂ ਬਿਨਾਂ ਕੁਝ ਨਹੀਂ ਪਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਾਘਾ ਬਾਰਡਰ 'ਤੇ ਤਾਇਨਾਤ ਏਐਸਆਈ ਅਰੁਣ ਕੁਮਾਰ ਨੇ ਦੱਸਿਆ ਕਿ ਅਨਿਲ ਕੁਮਾਰ ਨਾਂਅ ਦਾ ਨੌਜਵਾਨ ਲਾਹੌਰ ਜੇਲ੍ਹ ਵਿੱਚ ਬੰਦ ਸੀ, ਜਿਸ ਨੂੰ ਪਾਕਿਸਤਾਨ ਨੇ ਰਿਹਾਅ ਕਰਕੇ ਵਤਨ ਵਾਪਿਸ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅਨਿਲ ਦੇ ਦੱਸਣ ਮੁਤਾਬਕ ਉਹ ਮੱਧ ਪ੍ਰਦੇਸ਼ ਦੇ ਰੀਵਾ ਦਾ ਰਹਿਣ ਵਾਲਾ ਹੈ।