ਪਾਕਿਸਤਾਨ ਨੇ 12 ਸਾਲ ਬਾਅਦ ਭਾਰਤੀ ਕੈਦੀ ਨੂੰ ਕੀਤਾ ਰਿਹਾਅ
🎬 Watch Now: Feature Video
ਅੰਮ੍ਰਿਤਸਰ: ਪਾਕਿਸਤਾਨ ਰੇਂਜਰਜ਼ ਨੇ ਵਾਹਘਾ ਬਾਰਡਰ ਉੱਤੇ ਬੀਐਸਐਫ ਦੇ ਹਵਾਲੇ ਭਾਰਤੀ ਕੈਦੀ ਕੀਤਾ ਹੈ। ਏਐਸਆਈ ਅਰੁਣ ਪਾਲ ਨੇ ਕਿਹਾ ਕਿ ਪਾਕਿਸਤਾਨ ਰੇਂਜਰ ਨੇ ਮੁਹੰਮਦ ਇਸਮਾਈਲ ਨਾਂਅ ਦੇ ਇੱਕ ਭਾਰਤੀ ਕੈਦੀ ਨੂੰ ਰਿਹਾਅ ਕੀਤਾ ਹੈ। ਬੀਐਸਐਫ ਨੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਹੰਮਦ ਇਸਮਾਈਲ ਨੇ ਦੱਸਿਆ ਕਿ ਉਹ ਗੁਜਰਾਤ ਦੇ ਕੱਛ ਪਿੰਡ ਦਾ ਵਸਨੀਕ ਹੈ। ਉਹ ਅਚਾਨਕ 2008 ਵਿੱਚ ਬਕਰੀਆਂ ਚਾਰਦਾ ਹੋਇਆ ਪਾਕਿਸਤਾਨ ਚਲਾ ਗਿਆ ਸੀ, ਪਾਕਿਸਤਾਨ ਪੁਲਿਸ ਨੇ ਉਸ ਨੂੰ ਫੜ ਲਿਆ ਅਤੇ ਜੇਲ੍ਹ ਵਿੱਚ ਪਾ ਦਿੱਤਾ ਸੀ। ਹੁਣ ਉਹ 12 ਸਾਲਾਂ ਬਾਅਦ, ਆਪਣੇ ਵਤਨ ਪਰਤਿਆ ਹੈ। ਉਨ੍ਹਾਂ ਕਿਹਾ ਕਿ ਇਸਮਾਈਲ ਦੀ ਡਾਕਟਰੀ ਜਾਂਚ ਕਰਵਾਉਣ ਤੋਂ ਬਾਅਦ ਉਸ ਦਾ ਕੋਰੋਨਾ ਟੈਸਟ ਕਰਵਾਇਆ ਜਾਵੇਗਾ, ਅਤੇ ਇਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਸਦਕਾ ਇਸ ਨੂੰ 14 ਦਿਨ ਏਕਾਂਤਵਾਸ ਵਿਚ ਰੱਖਿਆ ਜਾਵੇਗਾ।