ਮਹਿੰਗੇ ਪਿਆਜਾ ਨੇ ਲੋਕਾਂ ਦੇ ਅੱਖਾਂ ਚੋਂ ਕੱਢਵਾਏ ਅੱਥਰੂ - ਮਹਿੰਗੇ ਪਿਆਜਾ ਨੇ ਲੋਕਾਂ ਦੇ ਅੱਖਾਂ ਚੋਂ ਕੱਢਵਾਏ ਅੱਥਰੂ
🎬 Watch Now: Feature Video
ਮਾਲੇਰਕੋਟਲਾ ਸਬਜ਼ੀ ਮੰਡੀ ਵਿੱਚ ਵਿਕ ਰਹੇ ਮਹਿੰਗੇ ਪਿਆਜ਼ਾਂ ਨੇ ਲੋਕਾਂ ਨੂੰ ਅੱਖਾਂ ਚੋਂ ਹੰਝੂ ਵਗਾਉਣ ਲਈ ਮਜ਼ਬੂਰ ਕਰ ਦਿੱਤਾ ਹੈ। ਮਹਾਰਾਸ਼ਟਰ ਵਿੱਚ ਹੜ੍ਹ ਆਉਣ ਕਾਰਨ ਪਿਆਜ਼ ਦੀ ਫ਼ਸਲ ਨਸ਼ਟ ਹੋ ਗਈ ਹੈ ਜਿਸ ਨੂੰ ਲੈ ਕੇ ਹੁਣ ਪਿਆਜ਼ ਦੇ ਰੇਟ ਅਸਮਾਨ ਛੂਹਣ ਲੱਗੇ ਹਨ। ਦੱਸ-ਪੰਦਰਾਂ ਰੁਪਏ ਕਿੱਲੋ ਵਿਕਣ ਵਾਲਾ ਪਿਆਜ ਹੁਣ 50 ਤੋਂ 60 ਰੁਪਏ ਕਿਲੋ ਵਿਕ ਰਿਹਾ ਹੈ। ਪਿਆਜ਼ ਵਿਕਰੇਤਾ ਦਾ ਕਹਿਣਾ ਹੈ ਕਿ ਨਾਸਿਕ, ਮਹਾਰਾਸ਼ਟਰ ਦੇ ਇਲਾਕਿਆਂ ਦੇ ਵਿੱਚ ਹੜ੍ਹਾਂ ਕਾਰਨ ਪਿਆਜ਼ ਦੀ ਫ਼ਸਲ ਪ੍ਰਭਾਵਿਤ ਹੋਈ ਹੈ ਜਿਸ ਕਰਕੇ ਰੇਟ ਵੱਧ ਗਏ ਹਨ।