532 ਕਰੋੜ ਹੈਰੋਇਨ ਮਾਮਲੇ 'ਚ ਇੱਕ ਹੋਰ ਮੁਜ਼ਲਮ ਨੂੰ ਭੇਜਿਆ ਰਿਮਾਂਡ 'ਤੇ - drug case in mohali
🎬 Watch Now: Feature Video
ਮੋਹਾਲੀ: 532 ਕਰੋੜ ਹੈਰੋਇਨ ਮਾਮਲੇ ਵਿੱਚ ਮੋਹਾਲੀ ਸਥਿਤ ਐਨਆਈਏ ਕੋਰਟ ਵਿੱਚ ਇੱਕ ਹੋਰ ਮੁਜ਼ਲਮ ਨੂੰ ਸ਼ਨਿਚਰਵਾਰ ਨੂੰ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਉਸ ਨੂੰ 10 ਤਾਰੀਖ਼ ਤੱਕ ਰਿਮਾਂਡ ਉੱਤੇ ਭੇਜ ਦਿੱਤਾ।
ਦੱਸ ਦਈਏ ਕਿ ਐਨਆਈਏ ਦੀ ਟੀਮ ਵੱਲੋਂ ਬੀਤੀ ਰਾਤ ਅਮਿਤ ਗੰਭੀਰ ਨਾਂਅ ਦੇ ਵਿਅਕਤੀ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਿਸ ਦਾ ਸੰਬੰਧ ਉਨ੍ਹਾਂ ਸਾਰੇ ਮੁਲਜ਼ਮਾਂ ਨਾਲ ਦੱਸਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਬੀਤੇ ਦਿਨੀਂ ਚਲਾਨ ਸੀਟ ਐਨਆਈਏ ਨੇ ਦਿੱਲੀ ਵਿਖੇ ਨਾਮਜ਼ਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਮਿਤ ਗੰਭੀਰ ਨਾਂਅ ਦਾ ਇਹ ਵਿਅਕਤੀ ਹਵਾਲਾ ਦਾ ਡੀਲਰ ਸੀ ਅਤੇ ਸਾਰੀ ਫੰਡਿੰਗ ਇਸ ਵਲੋਂ ਹੀ ਕੀਤੀ ਜਾਂਦੀ ਸੀ। ਪੂਰੇ ਮਾਮਲੇ ਦੀ ਜਾਣਕਾਰੀ ਵਕੀਲ ਐਨਆਈਏ ਸੁਰਿੰਦਰ ਸਿੰਘ ਨੇ ਦਿੱਤੀ ਹੈ।