25 ਮੋਬਾਇਲਾਂ ਸਮੇਤ ਇੱਕ ਮੁਲਜ਼ਮ ਕਾਬੂ, 3 ਫ਼ਰਾਰ - ਮੋਬਾਇਲਾਂ ਸਮੇਤ ਇੱਕ ਮੁਲਜ਼ਮ ਕਾਬੂ
🎬 Watch Now: Feature Video
ਅੰਮ੍ਰਿਤਸਰ: ਇੱਥੋਂ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਇੱਕ ਚੋਰ ਨੂੰ 25 ਮੋਬਾਇਲ ਫੋਨਾਂ ਨਾਲ ਗ੍ਰਿਫ਼ਤਾਰ ਕੀਤਾ। ਪੁਲਿਸ ਨੂੰ ਉਸ ਕੋਲੋਂ 25 ਮੋਬਾਇਲ ਫੋਨ, ਇੱਕ ਲੈਪਟਾਪ ਅਤੇ ਚੋਰੀ ਦੇ ਵਿੱਚ ਕੰਮ ਆਉਣ ਵਾਲੇ ਔਜ਼ਾਰਾਂ ਨੂੰ ਬਰਾਮਦ ਹੋਏ ਹਨ। ਐਸਐਚਓ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੋ ਚੋਰੀ ਦਾ ਸਾਮਾਨ ਹਨ ਉਹ ਵਿਅਕਤੀ ਆਪਸ ਵਿੱਚ ਵੰਡਣ ਦੀ ਤਿਆਰੀ ਕਰ ਰਹੇ ਹਨ ਜਿਸ ਤੋਂ ਬਾਅਦ ਉਨ੍ਹਾਂ ਦੇ ਪੁਲਿਸ ਅਧਿਕਾਰੀਆਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਪਰ ਤਿੰਨ ਮੁਲਜ਼ਮ ਭੱਜਣ ਵਿੱਚ ਸਫ਼ਲ ਰਹੇ ਹਨ। ਜਿਨ੍ਹਾਂ ਨੂੰ ਵੀ ਪੁਲਿਸ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।