ਕੁਲਭੂਸ਼ਣ ਹੀ ਨਹੀਂ ਸਾਰੇ ਭਾਰਤੀ ਕੈਦੀਆਂ ਨੂੰ ਪਾਕਿ ਜੇਲ੍ਹ 'ਚ ਦਬਾਅ ਵਿੱਚ ਰੱਖਿਆ ਜਾਂਦੈ: ਦਲਬੀਰ ਕੌਰ - ਦਲਬੀਰ ਕੌਰ
🎬 Watch Now: Feature Video
ਪਾਕਿਸਤਾਨ ਦੀ ਜੇਲ੍ਹ ਵਿੱਚ ਕੈਦ ਭਾਰਤੀ ਕੁਲਭੂਸ਼ਣ ਯਾਧਵ ਦੇ ਨਾਲ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਲੂਵਾਲੀਆ ਨੇ ਸੋਮਵਾਰ ਨੂੰ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਕੁਲਭੂਸ਼ਣ ਇਸ ਸਮੇਂ ਕਾਫ਼ੀ ਦਬਾਅ ਵਿੱਚ ਹੈ। ਇਸ ਤੇ ਪਾਕਿਸਤਾਨ ਦੀ ਜੇਲ੍ਹ ਵਿੱਚ ਸ਼ਹੀਦ ਹੋਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਬਿਆਨ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ ਕੈਦ ਕੁਲਭੂਸ਼ਣ ਯਾਦਵ ਹੀ ਨਹੀਂ ਜਿੰਨੇ ਵੀ ਭਾਰਤੀ ਕੈਦੀ ਹਨ ਸਭ ਨੂੰ ਦਬਾਅ ਵਿੱਚ ਰੱਖਿਆ ਜਾਂਦਾ ਹੈ। ਕੈਦੀਆਂ ਨੂੰ ਛੱਡਣ ਦਾ ਲਾਲਚ ਦੇ ਕੇ ਉਹ ਉਨ੍ਹਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਤੋਂ ਜੋ ਚਾਹੁੰਦਾ ਹੈ ਉਹ ਕਰਵਾਉਂਦਾ ਹੈ।