ਸਮਾਜ ਸੇਵੀ ਸੰਸਥਾ ਨੇ ਲੋਕਾਂ ਨੂੰ ਚਾਈਨਾ ਡੋਰ ਦਾ ਬਾਈਕਾਟ ਕਰਨ ਦੀ ਕੀਤੀ ਅਪੀਲ - ਚਾਈਨਾ ਡੋਰ ਦਾ ਬਾਈਕਾਟ
🎬 Watch Now: Feature Video
ਅੰਮ੍ਰਿਤਸਰ:ਐਂਟੀ ਕ੍ਰਾਇਮ ਐਨੀਮਲ ਪ੍ਰੋਟੈਕਸ਼ਨ ਸੰਸਥਾ ਵੱਲੋਂ ਸ਼ਹਿਰ ਲੋਕਾਂ ਨੂੰ ਚਾਈਨਾ ਡੋਰ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਸੰਸਥਾ ਦੇ ਆਗੂਆਂ ਨੇ ਕਿਹਾ ਕਿ ਚਾਈਨਾ ਡੋਰ ਕਾਰਨ ਕਈ ਪੰਛੀ, ਜਾਨਵਰ ਤੇ ਲੋਕ ਗੰਭੀਰ ਜ਼ਖਮੀ ਹੋ ਜਾਂਦੇ ਹਨ। ਇਸ ਲਈ ਉਹ ਲੋਕਾਂ ਨੂੰ ਲੋਹੜੀ ਤੇ ਮਾਘੀ ਮੌਕੇ ਪਤੰਗਾਂ ਲਈ ਧਾਗੇ ਵਾਲੀ ਡੋਰ ਇਸਤੇਮਾਲ ਕਰਨ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਕਿਹਾ ਇਸ ਨਾਲ ਪੰਛੀ ਤੇ ਜਾਨਵਰ ਆਦਿ ਬੱਚ ਸਕਣਗੇ ਤੇ ਦੂਜਾ ਸ਼ਹਿਰ 'ਚ ਧਾਗੇ ਦੀ ਡੋਰ ਬਣਾਉਣ ਵਾਲਿਆਂ ਨੂੰ ਰੁਜ਼ਗਾਰ ਮਿਲੇਗਾ। ਇਸ ਨਾਲ ਸੂਬੇ ਦੀ ਆਰਥਿਕ ਹਾਲਤ 'ਚ ਸੁਧਾਰ ਹੋਵੇਗਾ। ਉਨ੍ਹਾਂ ਖ਼ਾਸ ਤੌਰ 'ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਧਾਗੇ ਵਾਲੀ ਡੋਰ ਦੇ ਇਸਤੇਮਾਲ ਪ੍ਰਤੀ ਜਾਗਰੂਕ ਕਰਨ।