1 ਮਈ ਨੂੰ ਹੋਵੇਗੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਪ੍ਰੋਟੈਕਸ਼ਨ ਹੋਮ 'ਤੇ ਅਗਲੀ ਸੁਣਵਾਈ - ਪੰਜਾਬ ਅਤੇ ਹਰਿਆਣਾ ਹਾਈ ਕੋਰਟ
🎬 Watch Now: Feature Video
ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਪ੍ਰੋਟੈਕਸ਼ਨ ਹੋਮ (ਅਜਿਹੀ ਥਾਂ ਜਿੱਥੇ ਸ਼ਾਦੀਸ਼ੁਦਾ ਜੋੜਿਆਂ ਨੂੰ ਕੋਰਟ ਵੱਲੋਂ ਸੁਰੱਖਿਆ ਦਿੱਤੀ ਜਾਂਦੀ ਹੈ) ਉਨ੍ਹਾਂ ਦੀ ਮਾੜੀ ਹਾਲਤ ਨੂੰ ਲੈ ਕੇ ਇੱਕ ਉਲੰਘਣਾ ਪਟੀਸ਼ਨ ਦੇ ਤਹਿਤ ਪੰਜਾਬ ਹਰਿਆਣਾ ਦੇ ਹੋਮ ਸੈਕ੍ਰੇਟਰੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਜਵਾਬ ਤਲਬ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 1 ਮਈ ਨੂੰ ਹੋਵੇਗੀ। ਦੱਸ ਦਈਏ ਕਿ ਸਾਲ 2012 ਵਿੱਚ ਇੱਕ ਪਟੀਸ਼ਨ ਉੱਤੇ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਇੱਕ ਆਦੇਸ਼ ਜਾਰੀ ਕੀਤੇ ਗਿਆ ਸੀ ਜਿਸ ਦੇ ਤਹਿਤ ਜਿੰਨੇ ਵੀ ਨਵੇਂ ਵਿਆਹੇ ਜੋੜੇ ਜਿਨ੍ਹਾਂ ਨੇ ਆਪਣੇ ਮਾਂ ਪਿਓ ਦੀ ਰਜ਼ਾਮੰਦੀ ਤੋਂ ਬਿਨਾਂ ਵਿਆਹ ਕਰਵਾਇਆ ਹੈ ਅਤੇ ਜੋ ਆਪਣੀ ਸੁਰੱਖਿਆ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਆਉਂਦੇ ਹਨ। ਉਨ੍ਹਾਂ ਲਈ ਪ੍ਰੋਟੈਕਸ਼ਨ ਹੋਮ ਬਣਾਇਆ ਗਿਆ, ਜਿੱਥੇ 10 ਦਿਨਾਂ ਤੱਕ ਇਹ ਜੋੜੇ ਬਿਨਾਂ ਕਿਸੇ ਖ਼ਰਚ ਦੇ ਰਹਿ ਸਕਦੇ ਹਨ। ਕੋਰਟ ਵੱਲੋਂ ਇੱਕ ਕਮੇਟੀ ਦਾ ਗਠਨ ਕਰਨ ਲਈ ਵੀ ਕਿਹਾ ਗਿਆ ਸੀ। ਜ਼ਿਕਰਯੋਗ ਹੈ ਕਿ ਉਲੰਘਣਾ ਪਟੀਸ਼ਨ ਦਿਨੇਸ਼ ਰੰਗਾ ਵੱਲੋਂ ਹਾਈ ਕੋਰਟ ਵਿੱਚ ਪਾਈ ਗਈ ਸੀ ਜਿਸ ਵਿੱਚ ਅੰਬਾਲਾ ਦੇ ਪ੍ਰੋਟੈਕਸ਼ਨ ਹੋਮ ਦੀ ਹਾਲਤ ਬਾਰੇ ਦੱਸਿਆ ਗਿਆ ਹੈ।