ਬਠਿੰਡਾ ਦੇ ਮਾਈਸਰ ਖਾਨੇ ਪਿੰਡ ਵਿੱਚ ਨਰਾਤਿਆਂ ਦਾ ਮੇਲਾ ਸ਼ੁਰੂ - ਮਾਈਸਰ ਖਾਨੇ ਪਿੰਡ ਵਿੱਚ ਨਰਾਤਿਆਂ ਦਾ ਮੇਲਾ
🎬 Watch Now: Feature Video
ਬਠਿੰਡਾ ਦੇ ਪਿੰਡ ਮਾਈਸਰਖਾਨਾ ਵਿੱਚ ਪ੍ਰਾਚੀਨ ਦੁਰਗਾ ਮੰਦਿਰ ਬਣਿਆ ਹੋਇਆ ਹੈ ਅਤੇ ਇਸ ਮੰਦਰ ਵਿੱਚ ਨਰਾਤਿਆਂ ਦੇ ਸਮੇਂ ਵੱਡੀ ਗਿਣਤੀ ਵਿੱਚ ਸੰਗਤ ਆਉਂਦੀ ਹੈ। ਖਾਸ ਕਰਕੇ 6ਵੇਂ ਨਰਾਤੇ ਵੇਲੇ ਇੱਥੇ ਮੇਲਾ ਲੱਗਦ ਹੈ ਜਿੱਸ ਵਿੱਚ ਬਠਿੰਡਾ ਅਤੇ ਹੋਰ ਸੂਬਿਆਂ ਤੋਂ ਮਾਂ ਦੇ ਭਗਤ ਇੱਥੇ ਦਰਸ਼ਨ ਲਈ ਆਉਂਦੇ ਹਨ। ਮੇਲਾ ਪ੍ਰਬੰਧਕ ਲਛਮਣ ਨੇ ਦੱਸਿਆ ਕਿ ਕਈ ਸਾਲਾਂ ਤੋਂ ਪਿੰਡ ਮਾਈਸਰਖਾਨਾ ਵਿੱਚ ਮਾਤਾ ਦੇ ਮੰਦਰ ਵਿੱਚ ਮੇਲਾ ਲੱਗਦਾ ਆ ਰਿਹੈ ਅਤੇ ਇਸ ਮੰਦਰ ਤੋਂ ਕੋਈ ਵੀ ਖਾਲੀ ਹੱਥ ਵਾਪਸ ਨਹੀਂ ਜਾਂਦਾ। ਮਾਂ ਦੇ ਦਰਬਾਰ ਵਿਚ ਹਾਜ਼ਰੀ ਲਗਵਾਉਣ ਲਈ ਵਿਦੇਸ਼ਾਂ ਤੋਂ ਵੀ ਇਥੇ ਹਰ ਸਾਲ ਭਗਤ ਪਹੁੰਚਦੇ ਹਨ। ਪ੍ਰਬੰਧਕਾਂ ਵੱਲੋਂ 24 ਘੰਟੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ 6ਵੇਂ ਨਰਾਤੇ ਵਿੱਚ ਜਵਾਲਾ ਮੰਦਿਰ ਤੋਂ ਮਾਤਾ ਦੀ ਇੱਕ ਜੋਤ ਇੱਥੇ ਪ੍ਰਗਟ ਹੁੰਦੀ ਹੈ ਜੋ ਕਿ ਭਾਗਾਂ ਵਾਲੇ ਨੂੰ ਹੀ ਦੇਖਣ ਨੂੰ ਮਿਲਦੀ ਹੈ।