ਨਵਜੋਤ ਸਿੱਧੂ ਨੇ ਜ਼ਖ਼ਮੀ ਨੂੰ ਆਪਣੀ ਗੱਡੀ ’ਚ ਪਾ ਕੇ ਹਸਪਤਾਲ ਪਹੁੰਚਾਇਆ - Navjot Singh Sidhu
🎬 Watch Now: Feature Video
ਪਟਿਆਲਾ: ਜ਼ਿਲ੍ਹੇ ਦੇ ਬਹਾਦਰਗੜ੍ਹ ਕੋਲ ਦੇਰ ਭਿਆਨਕ ਸੜਕ ਹਾਦਸਾ (Terrible road accident) ਵਾਪਰ ਗਿਆ। ਅਚਾਨਕ ਉਸੇ ਰਸਤੇ ਤੋਂ ਲੰਘ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਉੱਥੇ ਪਹੁੰਚੇ। ਹਾਦਸਾ ਵੇਖ ਸਿੱਧੂ ਵੱਲੋਂ ਆਪਣੀ ਗੱਡੀ ਰੋਕ ਘਟਨਾ ਦਾ ਜਾਇਜ਼ਾ ਲਿਆ । ਇਸੇ ਦੌਰਾਨ ਉਨ੍ਹਾਂ ਨੇ ਵੇਖਿਆ ਕਿ ਉਸ ਸਥਾਨ ’ਤੇ ਹਾਦਸੇ ਦਾ ਸ਼ਿਕਾਰ ਪੀੜਤ ਉਸੇ ਸਥਾਨ ’ਤੇ ਪਿਆ ਸੀ। ਇਸ ਮੌਕੇ ਤੁਰੰਤ ਸਿੱਧੂ ਵੱਲੋਂ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਣ ਦੀ ਗੱਲ ਕਹੀ ਗਈ ਤੇ ਉਨ੍ਹਾਂ ਵੱਲੋਂ ਆਪਣੀ ਹੀ ਗੱਡੀ ਦੇ ਵਿੱਚ ਜ਼ਖ਼ਮੀ ਨੂੰ ਹਸਪਤਾਲ (hospital) ਪਹੁੰਚਾਇਆ ਗਿਆ। ਓਧਰ ਘਟਨਾ ਸਥਾਨ ’ਤੇ ਖੜ੍ਹੇ ਲੋਕ ਨਵਜੋਤ ਸਿੰਘ ਸਿੱਧੂ ਦੇ ਧੰਨਵਾਦ ਕਰਦੇ ਵੀ ਵਿਖਾਈ ਦਿੱਤੇ।