ਕਾਲੀ ਮਾਤਾ ਦੇ ਮੰਦਿਰ ਪਹੁੰਚੇ ਨਵਜੋਤ ਸਿੰਘ ਸਿੱਧੂ - Navjot Singh Sidhu
🎬 Watch Now: Feature Video

ਪਟਿਆਲਾ: ਸ਼ਹਿਰ ਦੇ ਇਤਿਹਾਸਿਕ ਕਾਲੀ ਮਾਤਾ ਦੇ ਮੰਦਿਰ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress President Navjot Singh Sidhu) ਪਹੁੰਚੇ। ਜਿੱਥੇ ਉਨ੍ਹਾਂ ਨੇ ਕਾਲੀ ਦੇਵੀ ਮੰਦਿਰ ਵਿੱਚ ਮੱਥਾ ਟੇਕਿਆ ਅਤੇ ਮਾਤਾ ਦੇ ਦਰਬਾਰ ‘ਚ ਸੀਸ ਝੁਕਾ ਕੇ ਉਨ੍ਹਾਂ ਨੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਮੀਡੀਆ (media) ਕੋਲੋਂ ਦੂਰੀ ਬਣਾ ਕੇ ਰੱਖੀ। ਹਾਲਾਂਕਿ ਸਿੱਧੂ ਦੇ ਮੰਦਿਰ ਵਿੱਚ ਆਉਣ ‘ਤੇ ਮੰਦਿਰ ਦੇ ਪ੍ਰਬੰਧਕਾਂ ਵੱਲੋਂ ਬਾਕੀ ਸ਼ਰਧਾਲੂਆਂ ਨੂੰ ਥੋੜ੍ਹੀ ਦੇਰ ਲਈ ਰੋਕਿਆ ਗਿਆ ਸੀ। ਸਿੱਧੂ ਦੇ ਮੰਦਿਰ ਪਹੁੰਚਣ ‘ਤੇ ਸੁਰੱਖਿਆ ਦਾ ਵੀ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ (POLICE) ਵੀ ਤਾਇਨਾਤ ਕੀਤੀ ਗਈ ਸੀ।