ਮਜੀਠੀਆ ’ਤੇ ਭੜਕੇ ਨਵਜੋਤ ਕੌਰ ਸਿੱਧੂ ,ਕਿਹਾ ਫਾਲਤੂ ਗੱਲਾਂ ਨਾ ਕਰਿਆ ਕਰ - statement on Bikram Majithia
🎬 Watch Now: Feature Video
ਅੰਮ੍ਰਿਤਸਰ: ਰਾਸ਼ਟਰੀ ਸਹਿਕਾਰੀ ਸੰਘ, ਭਾਰਤ ਵੱਲੋਂ ਪੂਰੇ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਮਿਤੀ 14 ਤੋਂ 20 ਨਵੰਬਰ ਤੱਕ 68ਵਾਂ ਸਰਬ ਭਾਰਤੀ ਸਹਿਕਾਰਤਾ ਹਫਤਾ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਉਚੇਚੇ ਤੌਰ ਤੇ ਨਵਜੋਤ ਕੌਰ ਸਿੱਧੂ (Navjot Kaur Sidhu) ਵੀ ਪਹੁੰਚੇ। ਇਸ ਸਮਾਗਮ ਪਹੁੰਚੇ ਨਵਜੋਤ ਕੌਰ ਸਿੱਧੂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ (Bikram Majithia) ਤੇ ਜੰਮਕੇ ਨਿਸ਼ਾਨੇ ਸਾਧੇ ਗਏ ਹਨ। ਉਨ੍ਹਾਂ ਕਿਹਾ ਕਿ ਜੇ ਤੁਹਾਨੂੰ ਪਹਿਲਾਂ ਨਾ ਬਚਾਇਆ ਜਾਂਦਾ ਤਾਂ ਹੁਣ ਤਾਂ ਇਹ ਹਾਲਾਤ ਨਾ ਬਣਦੇ। ਉਨ੍ਹਾਂ ਮਜੀਠੀਆ ’ਤੇ ਭੜਕਦਿਆਂ ਕਿਹਾ ਕਿ ਫਾਲਤੂ ਗੱਲਾਂ ਨਾ ਕਰਿਆ ਕਰਨ ਕਿਉਂਕਿ ਪਰਮਾਤਮਾ ਦੇ ਘਰ ਵਿੱਚ ਦੇਰ ਹੈ ਅੰਧੇਰ ਨਹੀਂ ਹੈ।