ਮਲੋਟ ਵਿੱਚ ਰਾਸ਼ਟਰੀ ਮਹਾਵੀਰ ਸੈਨਾ ਨੇ ਚੀਨ ਖਿਲਾਫ ਕੀਤਾ ਪ੍ਰਦਰਸ਼ਨ - ਚੀਨ ਖਿਲਾਫ ਪ੍ਰਦਰਸ਼ਨ
🎬 Watch Now: Feature Video
ਮਲੋਟ: ਸਰਹੱਦ 'ਤੇ ਪਿਛਲੇ ਦਿਨੀਂ ਭਾਰਤ-ਚੀਨ ਵਿਚਾਲੇ ਹੋਈ ਝੜਪ ਵਿੱਚ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਲੈ ਕੇ ਦੇਸ਼ਭਰ ਵਿੱਚ ਚੀਨ ਖਿਲਾਫ ਕਾਫੀ ਗੁੱਸਾ ਹੈ। ਜਿਸ ਨੂੰ ਲੈ ਕੇ ਮਲੋਟ ਵਿੱਚ ਰਾਸ਼ਟਰੀ ਮਹਾਵੀਰ ਸੈਨਾ ਪੰਜਾਬ ਵੱਲੋਂ ਚੀਨ ਦੇ ਰਾਸ਼ਟਰਪਤੀ ਦਾ ਪੁਤਲਾ ਸਾੜ ਕੇ ਵਿਰੋਧ ਕੀਤਾ ਗਿਆ ਅਤੇ ਚੀਨੀ ਸਮਾਨਾਂ ਦੀ ਭਨਤੋੜ ਕੀਤੀ ਗਈ। ਇਸ ਮੌਕੇ ਰਾਸ਼ਟਰੀ ਮਹਾਵੀਰ ਸੈਨਾ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਭਾਈਕੇਰਾ ਨੇ ਦੱਸਿਆ ਕਿ ਚੀਨ ਨੇ ਧੋਖੇ ਨਾਲ ਸਾਡੇ ਫੌਜੀਆਂ ਨੂੰ ਸ਼ਹੀਦ ਕਰ ਦਿੱਤਾ ਹੈ ਜਿਸ ਦਾ ਵਿਰੋਧ ਪੂਰੇ ਦੇਸ਼ ਵਿੱਚ ਹੋ ਰਿਹਾ ਹੈ।