ਰੈਜ਼ੀਡੈਂਸ ਡਾਕਟਰ ਐਸੋਸੀਏਸ਼ਨ ਵੱਲੋਂ ਕੌਮੀ ਪੱਧਰ ਦੀ ਹੜਤਾਲ
🎬 Watch Now: Feature Video
ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਹਸਪਤਾਲ (Sri Guru Nanak Dev Hospital) ਵਿੱਚ ਰੈਜ਼ੀਡੈਂਟ ਡਾਕਟਰਾਂ (Resident Doctors) ਵੱਲੋਂ ਰਾਸ਼ਟਰੀ ਪੱਧਰ ‘ਤੇ ਹੜਤਾਲ (Strike) ਕੀਤੀ ਗਈ ਹੈ। ਇਸ ਹੜਤਾਲ (Strike) ਦੌਰਾਨ ਓ.ਪੀ.ਡੀ. (OPD) ਦੀਆਂ ਸੇਵਾਵਾ ਬੰਦ ਕੀਤੀਆ ਗਈਆਂ ਹਨ। ਜਿਸ ਕਰਕੇ ਹਸਪਤਾਲ (Hospital) ਇਲਾਜ ਲਈ ਪਹੁੰਚੇ ਮਰੀਜਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ (Resident Doctors Association) ਦੇ ਮੈਂਬਰਾਂ ਡਾ. ਮਧੁਰ ਨੇ ਦੱਸਿਆ ਕਿ ਕੋਰੋਨਾ (Corona) ਕਾਲ ਦੇ ਚਲਦਿਆਂ ਡਾਕਟਰਾਂ ਦੇ ਨਵੇਂ ਬੈੱਚ ਆਉਣ ਵਿੱਚ ਦੇਰੀ ਦੇ ਚਲਦਿਆਂ ਉਨ੍ਹਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਚਲਦੇ ਉਨ੍ਹਾਂ ਵੱਲੋਂ ਸਰਕਾਰ (Government) ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਪਰ ਮਸਲਾ ਹੱਲ ਨਹੀਂ ਹੋ ਰਿਹਾ।