ਨਰਿੰਦਰ ਮੋਦੀ ਨੇ ਪੰਜਾਬ ਦੇ ਇਸ ਸਹਿਰ ਵਿੱਚ ਕੀਤਾ ਆਕਸੀਜਨ ਪਲਾਂਟ ਸੁਰੂ - ਫਿਰੋਜ਼ਪੁਰ ਰੇਲਵੇ ਹਸਪਤਾਲ
🎬 Watch Now: Feature Video
ਫਿਰੋਜ਼ਪੁਰ: ਪੀ.ਐਮ ਨਰਿੰਦਰ ਮੋਦੀ (PM Narendra Modi) ਨੇ ਦੇਸ਼ ਦੇ ਕਈ ਹਸਪਤਾਲਾਂ ਦੇ ਆਕਸੀਜਨ ਪਲਾਂਟ ਦੇਸ਼ ਨੂੰ ਸਮਰਪਿਤ ਕੀਤੇ ਹਨ। ਜਿਸ ਵਿੱਚ ਅੱਜ (ਵੀਰਵਾਰ) ਫਿਰੋਜ਼ਪੁਰ ਰੇਲਵੇ ਹਸਪਤਾਲ (Railway Hospital Ferozepur) ਵੀ ਆਕਸੀਜਨ ਪਲਾਂਟ ਸ਼ੁਰੂ ਕੀਤਾ ਗਿਆ। ਜਿਸ ਵਿੱਚ ਪੀ.ਐਮ ਨਰਿੰਦਰ ਮੋਦੀ ਵੀਡੀਓ ਕਾਨਰੰਸਿੰਗ (Video conferencing) ਵਿੱਚ ਸ਼ਾਮਲ ਹੋਏ। ਫਿਰੋਜ਼ਪੁਰ ਦੀ ਡੀ.ਆਰ.ਐਮ ਸੀਮਾ ਸ਼ਰਮਾ (DRM Seema Sharma) ਨੇ ਦੱਸਿਆ ਕਿ ਪੀ.ਐਮ ਮੋਦੀ ਜੀ ਨੇ ਦੇਸ਼ ਦੇ ਕਈ ਹਸਪਤਾਲਾਂ ਵਿੱਚ ਆਕਸੀਜਨ ਪਲਾਂਟ (Oxygen plant) ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਖੁਦ ਉੱਤਰਾਖੰਡ ਦੇ ਰਿਸ਼ੀਕੇਸ਼ ਤੋਂ ਇਸ ਦੀ ਸ਼ੁਰੂਆਤ ਕੀਤੀ ਸੀ ਅਤੇ ਬਾਕੀ ਦੀਆਂ ਵੀਡੀਓ ਕਾਨਰੰਸਿੰਗ ਦੁਆਰਾ ਸ਼ੁਰੂਆਤ ਕੀਤੀ। ਜਿਸ ਵਿੱਚ ਫਿਰੋਜ਼ਪੁਰ ਰੇਲਵੇ ਹਸਪਤਾਲ (Railway Hospital Ferozepur) ਵੀ ਸ਼ਾਮਲ ਹੈ, ਵੀਰਵਾਰ ਤੋਂ ਆਕਸੀਜਨ ਪਲਾਂਟ (Oxygen plant) ਨੇ ਕੰਮ ਸ਼ੁਰੂ ਕਰ ਦਿੱਤਾ ਹੈ, ਇਸ ਲਈ ਹੁਣ ਮਰੀਜ਼ਾਂ ਨੂੰ ਆਕਸੀਜਨ ਦੀ ਕਮੀ ਨਹੀਂ ਹੋਵੇਗੀ।