ਡੇਂਗੂ ਦੀ ਰੋਕਥਾਮ ਲਈ ਨਗਰ ਪੰਚਾਇਤ ਨੇ ਨਵੀਂ ਸਪਰੇ ਮਸ਼ੀਨ ਦਾ ਕੀਤਾ ਪ੍ਰਬੰਧ
🎬 Watch Now: Feature Video
ਅੰਮ੍ਰਿਤਸਰ: ਬਰਸਾਤ ਦੇ ਆਉਣ ਵਾਲੇ ਮੌਸਮ ਦੇ ਮੱਦੇਨਜਰ ਨਗਰ ਪੰਚਾਇਤ ਅਜਨਾਲਾ ਵਲੋਂ ਡੇਂਗੂ ਦੇ ਹੋਣ ਵਾਲੇ ਪ੍ਰਭਾਵ ਨੂੰ ਰੋਕਣ ਲਈ ਨਵੀਂ ਸਪਰੇ ਮਸ਼ੀਨ ਦਾ ਪ੍ਰਬੰਧ ਕੀਤਾ ਗਿਆ। ਜਿਸ ਦਾ ਰਸਮੀ ਉਦਘਾਟਨ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਪੁੱਤਰ ਕੰਵਰ ਪ੍ਰਤਾਪ ਸਿੰਘ ਵੱਲੋਂ ਕੀਤਾ ਗਿਆ।
ਇਸ ਮੌਕੇ ਕੰਵਰ ਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ, ਕਿ ਬੀਤੇ ਸਾਲ ਅਜਨਾਲਾ ਵਿੱਚ ਡੇਂਗੂ ਦਾ ਕਹਿਰ ਬਹੁਤ ਦੇਖਣ ਨੂੰ ਮਿਲਿਆ ਸੀ। ਬਹੁਤ ਸਾਰੇ ਲੋਕ ਇਸਦੇ ਪ੍ਰਭਾਵ ਹੇਠ ਆਏ ਸਨ, ਜਿਸਦੇ ਚੱਲਦੇ, ਉਹਨਾ ਵੱਲੋਂ ਡੇਂਗੂ ਦੇ ਨਾ ਫੈਲਣ ਦਾ ਪਹਿਲਾ ਤੋਂ ਪ੍ਰਬੰਧ ਕਰਦੇ ਹੋਏ, ਨਵੀਂ ਸਪਰੇਅ ਮਸ਼ੀਨ ਮੰਗਵਾਈ ਹੈ। ਜਿਸ ਨਾਲ ਸਾਰੇ ਇਲਾਕੇ ਵਿੱਚ ਸਪਰੇਅ ਕੀਤੀ ਜਾਏਗੀ।ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਦੀਪਕ ਅਰੋੜਾ ਨੇ ਕਿਹਾ, ਕਿ ਉਹਨਾਂ ਕੋਲ ਪਹਿਲਾ ਇੱਕ ਮਸ਼ੀਨ ਸੀ। ਜਿਸ ਨਾਲ ਪੂਰੇ ਇਲਾਕੇ ਵਿੱਚ ਸਪਰੇਅ ਕਰਨ ਸਮੇਂ ਮੁਸ਼ਕਿਲ ਆਉਂਦੀ ਸੀ। ਹੁਣ ਇੱਕ ਹੋਰ ਮਸ਼ੀਨ ਆਉਣ ਨਾਲ ਅਸਾਨੀ ਹੋ ਜਾਏਗੀ। ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੈਨੇਟਾਇਜ਼ਰ ਵੀ ਕੀਤਾ ਜਾਂ ਰਿਹਾ ਹੈ। ਹੁਣ ਅਕਤੂਬਰ ਮਹੀਨੇ ਤੱਕ ਸਮੇਂ ਸਮੇਂ ਤੇ ਸਪਰੇਅ ਵੀ ਕਰਾਈ ਜਾਏਗੀ।