ਏਕਤਾ ਦੀ ਅਨੋਖੀ ਮਿਸਾਲ, ਹੁਣ ਮੁਸਲਿਮ ਭਾਈਚਾਰਾ ਵੀ ਜਾਵੇਗਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ - kartarpur corridor
🎬 Watch Now: Feature Video
ਮਲੇਰਕੋਟਲਾ : ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਜਿਸ ਦੀ ਖੁਸ਼ੀ ਸਿੱਖ ਭਾਈਚਾਰੇ ਨੂੰ ਬਹੁਤ ਜ਼ਿਆਦਾ ਹੈ ਪਰ ਨਾਲ ਨਾਲ ਮੁਸਲਿਮ ਭਾਈਚਾਰੇ ਵੱਲੋਂ ਵੀ ਇਸ ਦੀ ਖੁਸ਼ੀ ਜ਼ਾਹਿਰ ਕੀਤੀ ਗਈ ਸੀ ਹੁਣ ਪਹਿਲੀ ਵਾਰ ਹੋ ਰਿਹਾ ਹੈ ਕਿ ਮੁਸਲਿਮ ਲੋਕਾਂ ਦਾ ਜੱਥਾ ਕਰਤਾਰਪੁਰ ਸਾਹਿਬ ਲਾਂਘੇ ਦੁਆਰਾ ਜਾ ਕੇ ਦਰਸ਼ਨ ਲਈ ਜਾ ਰਿਹਾ ਹੈ।
ਜਗਮੀਤ ਬਰਾੜ ਨੇ ਦੱਸਿਆ ਕਿ ਇਹ ਪਹਿਲਾਂ ਮੁਸਲਿਮ ਭਾਈਚਾਰੇ ਦਾ ਜੱਥਾ ਹੈ ਜੋ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾ ਰਿਹਾ ਹੈ ਇਸ ਜਥੇ ਵਿੱਚ ਸਥਾਈ ਲੋਕ ਸ਼ਾਮਲ ਜਿਸ ਵਿੱਚ ਔਰਤਾਂ ਵੀ ਸ਼ਾਮਲ ਨੇ ਇਨ੍ਹਾਂ ਲੋਕਾਂ ਨੂੰ ਰਵਾਨਾ ਕਰਨ ਲਈ ਅਤੇ ਮੁਬਾਰਕਬਾਦ ਦੇਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਅਕਾਲੀ ਦਲ ਦੇ ਆਗੂ ਜਗਮੀਤ ਸਿੰਘ ਬਰਾੜ ਜਿਨ੍ਹਾਂ ਵੱਲੋਂ ਇਨ੍ਹਾਂ 27 ਲੋਕਾਂ ਦੀ 20 ਡਾਲਰ ਫ਼ੀਸ ਵੀ ਅਦਾ ਕੀਤੀ ਗਈ।
ਈਟੀਵੀ ਭਾਰਤ ਵੱਲੋਂ ਜਗਮੀਤ ਬਰਾੜ ਕੋਲੋਂ ਸੁਖਦੇਵ ਸਿੰਘ ਢੀਂਡਸਾ ਦੀ ਨਾਰਾਜ਼ਗੀ ਦੇ ਸਵਾਲ ਵੀ ਪੁੱਛੇ ਗਏ ਜਿਸ ਬਾਬਤ ਬਰਾੜ ਨੇ ਕਿਹਾ ਕਿ ਢੀਂਡਸਾ ਨੂੰ ਪਾਰਟੀ ਦਾ ਇਸ ਸਮੇਂ ਸਾਥ ਨਹੀਂ ਛੱਡਣਾ ਚਾਹੀਦਾ ਸੀ ਬਲਕਿ ਇਕੱਠੇ ਹੋ ਕੇ ਇੰਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਸੀ। ਨਾਲ ਉਨ੍ਹਾਂ ਕਿਹਾ ਕਿ ਅਕਾਲੀ ਦਲ ਪਾਰਟੀ ਵੱਲੋਂ ਹਮੇਸ਼ਾ ਸੁਖਦੇਵ ਸਿੰਘ ਢੀਂਡਸਾ ਨੂੰ ਹਰ ਕੰਮ ਵਿੱਚ ਅੱਗੇ ਰੱਖਿਆ ਹੈ।