ਮੁਲਜ਼ਮ ਤੋਂ ਰਿਸ਼ਵਤ ਲੈਣਾ ਪਿਆ ਮੰਹਿਗਾ, ਥਾਣੇਦਾਰ ਸਣੇ ਮੁਨਸ਼ੀ ਕਾਬੂ
🎬 Watch Now: Feature Video
ਮਾਨਸਾ ਦੇ ਥਾਣਾ ਸਰਦੂਲਗੜ੍ਹ ਪੁਲਿਸ ਦੇ ਸਹਾਇਕ ਥਾਣੇਦਾਰ ਵੱਲੋਂ ਇੱਕ ਵਿਅਕਤੀ ਤੋਂ ਅਫ਼ੀਮ ਫੜੇ ਜਾਣ ਤੇ ਉਸ 'ਤੇ ਕਾਰਵਾਈ ਨਾ ਕਰਨ ਦੀ ਏਵਜ਼ 'ਚ ਰਿਸ਼ਵਤ ਲੈਣ ਵਾਲੇ ਸਹਾਇਕ ਥਾਣੇਦਾਰ ਅਤੇ ਮੁਨਸ਼ੀ 'ਤੇ ਮਾਮਲਾ ਦਰਜ ਅਤੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐਸਐਸਪੀ ਡਾ. ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਜਰਨੈਲ ਸਿੰਘ ਵੱਲੋਂ ਐਕਸਾਈਜ਼ ਐਕਟ ਤਹਿਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਉਸ ਤੋਂ ਕੁਝ ਅਫ਼ੀਮ ਵੀ ਬਰਾਮਦ ਹੋਈ ਸੀ, ਪਰ ਸਹਾਇਕ ਥਾਣੇਦਾਰ ਅਤੇ ਮੁਨਸ਼ੀ ਵੱਲੋਂ ਮਿਲ ਕੇ ਉਸ ਵਿਅਕਤੀ ਤੇ ਐਨਡੀਪੀਸੀ ਐਕਟ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ। ਉਸ ਦੇ ਇਵਜ਼ ਵਜੋਂ ਉਸ ਤੋਂ 20,000 ਰੁਪਏ ਲਏ ਗਏ ਸਨ। ਇਸ ਦੀ ਸ਼ਿਕਾਇਤ ਮਿਲਣ 'ਤੇ ਐਸ ਐੱਚ ਓ ਸੰਦੀਪ ਭਾਟੀਆ ਵੱਲੋਂ ਜਾਂਚ ਕੀਤੀ ਗਈ ਤਾਂ ਸਹਾਇਕ ਥਾਣੇਦਾਰ ਜਰਨੈਲ ਸਿੰਘ ਅਤੇ ਮੁਨਸ਼ੀ ਦੋਸ਼ੀ ਪਾਏ ਗਏ। ਜਿਨ੍ਹਾਂ 'ਤੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਏ ਗਏ ਹਨ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।