ਹੁਸ਼ਿਆਰਪੁਰ: ਸ਼ਹਿਰ ਦੇ ਡੀਏਵੀ ਕਾਲਜ ਵਿੱਚ ਅੱਜ ਇੰਟਰ-ਜ਼ੋਨਲ ਯੂਥ ਫੈਸਟੀਵਲ ਤੇ ਵਿਰਾਸਤੀ ਫੈਸਟੀਵਲ ਕਰਵਾਇਆ ਗਿਆ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਸੀਐਮ ਦਾ ਖਾਸ ਕਰਮਜੀਤ ਅਨਮੋਲ ਵੀ ਮੌਜੂਦ ਰਹੇ। ਪ੍ਰੋਗਰਾਮ ਮੌਕੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਮੈਂ ਪੜ੍ਹਦਾ ਹੁੰਦਾ ਸੀ, ਤਾਂ ਕਰਮਜੀਤ ਅਨਮੋਲ ਵੀ ਮੇਰੇ ਨਾਲ ਹੁੰਦੇ ਸਨ ਅਤੇ ਫਿਰ ਬਾਅਦ ਵਿਚ ਫਿਲਮਾਂ ਦੇ ਵਿਚ ਵੀ ਇਕੱਠੇ ਕੰਮ ਕੀਤਾ। ਉਸ ਵੇਲੇ ਅਸੀਂ ਇਕੱਠੇ ਸੰਤ ਰਾਮ ਉਦਾਸੀ ਦੀ ਕਵਿਤਾ ਗਾਉਂਦੇ ਹੁੰਦੇ ਸੀ, 'ਤੂੰ ਮੱਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ।'
ਅੱਜ ਇੰਟਰ-ਜ਼ੋਨਲ ਯੂਥ ਫੈਸਟੀਵਲ ਦੌਰਾਨ ਕਰਮਜੀਤ ਅਨਮੋਲ ਨਾਲ ਸੰਤ ਰਾਮ ਉਦਾਸੀ ਜੀ ਦੀ ਰਚਨਾ " ਤੂੰ ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ" ਗਾਉਣ ਦਾ ਮੌਕਾ ਮਿਲਿਆ।
— Bhagwant Mann (@BhagwantMann) November 14, 2024
आज इंटर-ज़ोनल यूथ फेस्टिवल के दौरान करमजीत अनमोल के साथ संत राम उदासी जी की रचना "तूँ मघदा रहीं वे सूरजा कमीयां दे वेहड़े" गाने का मौका मिला। pic.twitter.com/j6GW6AL4Ga
"ਕੁਦਰਤ ਬਹੁਤ ਵੱਡੀ ਚੀਜ਼, ਕਦੇ ਸੋਚਿਆ ਨਹੀਂ ਸੀ ਕਿ ਜਿਸ ਯੂਥ ਫੈਸਟੀਵਲ ਦੀਆਂ ਸਟੇਜਾਂ 'ਤੇ ਜੱਜ ਦੇ ਅੰਤਿਮ ਫ਼ੈਸਲੇ ਦੀ ਅਸੀਂ ਉਡੀਕ ਕਰਦੇ ਸੀ, ਉਸ ਸਟੇਜ 'ਤੇ ਕਦੇ ਮੁੱਖ ਮਹਿਮਾਨ ਬਣਕੇ ਵੀ ਜਾਵਾਂਗੇ।"
- ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ
ਕੁਦਰਤ ਬਹੁਤ ਵੱਡੀ ਚੀਜ਼ ਹੈ, ਕਦੇ ਸੋਚਿਆ ਨਹੀਂ ਸੀ ਕਿ ਜਿਸ ਯੂਥ ਫੈਸਟੀਵਲ ਦੀਆਂ ਸਟੇਜਾਂ 'ਤੇ ਜੱਜ ਦੇ ਅੰਤਿਮ ਫ਼ੈਸਲੇ ਦੀ ਅਸੀਂ ਉਡੀਕ ਕਰਦੇ ਸੀ, ਉਸ ਸਟੇਜ 'ਤੇ ਕਦੇ ਮੁੱਖ ਮਹਿਮਾਨ ਬਣਕੇ ਵੀ ਜਾਵਾਂਗੇ।
— Bhagwant Mann (@BhagwantMann) November 14, 2024
प्रकृति बहुत बड़ी चीज़ है, हमने कभी सोचा नहीं था कि जिस यूथ फेस्टिवल के स्टेज पर हम जज के अंतिम फैसले का इंतजार… pic.twitter.com/qkpDXtMkpy
ਵਿਦਿਆਰਥੀਆਂ ਨੂੰ ਵਧਾਈ
ਇਸ ਮੌਕੇ ਭਗਵੰਤ ਮਾਨ ਨੇ ਡੀਏਵੀ ਕਾਲਜ ਦੇ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇੱਥੇ ਬੁਲਾਇਆ ਅਤੇ ਰੂਬਰੂ ਹੋਣ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਹੁਨਰਾਂ ਨੂੰ ਸਮਝ ਕੇ ਜੱਜਮੈਂਟ ਦੇਣ ਵਾਲੇ ਜੱਜਾਂ ਦਾ ਵੀ ਧੰਨਵਾਦ। ਸੀਐਮ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਸਟੇਜਾਂ ਮੇਰੇ ਲਈਆਂ ਨਵੀਆਂ ਨਹੀਂ ਹਨ। ਮੈਂ ਵੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇੰਟਰ ਕਾਲਜ ਤੇ ਜ਼ੋਨਲ ਯੂਥ ਫੈਸਟੀਵਲਾਂ ਦੇ ਪ੍ਰੋਡਕਸ਼ਨ ਹਾਂ। ਕਰਮਜੀਤ ਅਨਮੋਲ, ਤੇਜੀ ਤੇ ਗਿੱਲ ਇੱਕਠੇ ਹੁੰਦੇ ਸੀ। ਅਸੀ ਵੀ ਉਦੋਂ ਕੋਈ ਵੀ ਮੁਕਾਬਲਾ ਛੱਡਦੇ ਨਹੀਂ ਸੀ। ਸੀਐਮ ਮਾਨ ਨੇ ਕਿਹਾ ਕਿ ਸਟੇਜ ਉੱਤੇ ਬੈਸਟ ਉਮਰ ਵਿੱਚ ਨੌਜਵਾਨਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲਦਾ ਹੈ।
ਅੱਜ ਹੁਸ਼ਿਆਰਪੁਰ ਦੇ ਡੀ.ਏ.ਵੀ ਕਾਲਜ ਵਿਖੇ ਕਰਵਾਏ ਗਏ ਇੰਟਰ-ਜ਼ੋਨਲ ਯੂਥ ਤੇ ਵਿਰਾਸਤੀ ਫੈਸਟੀਵਲ 'ਚ ਆਉਣ ਦਾ ਮੌਕਾ ਮਿਲਿਆ । ਪ੍ਰਬੰਧਕ ਕਮੇਟੀ ਵੱਲੋਂ ਬਖ਼ਸ਼ੇ ਮਾਣ ਸਨਮਾਨ ਲਈ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ।
— Bhagwant Mann (@BhagwantMann) November 14, 2024
आज होशियारपुर के डी.ए.वी कॉलेज में करवाए गए इंटर-ज़ोनल यूथ और विरासती फेस्टिवल में आने का मौका मिला।… pic.twitter.com/aXquUOLdKj
ਹੁਨਰ ਦੀ ਪਰਖ ਕਰੋ
ਸੀਐਮ ਮਾਨ ਨੇ ਵਿਦਿਆਰਥੀਆਂ ਨੂੰ ਕਿਹਾ ਆਪਣੇ ਇਰਾਦੇ ਮਜਬੂਤ ਰੱਖੋ, ਤਾਂ ਤੁਸੀ ਜੋ ਸੋਚਿਆ ਉਹ ਜ਼ਰੂਰ ਬਣੋਗੇ। ਉਨ੍ਹਾਂ ਨੇ ਕਿਹਾ ਆਪਣੇ ਅੰਦਰ ਫੁੱਟੋ, ਕਿ ਤੁਸੀ ਕੌਣ ਹੋ ਤੇ ਕੀ ਬਣੇਗਾ, ਬਾਹਰਲੀ ਫੋਰਸ ਤੈਅ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਜੋ ਬੱਚੇ ਅੱਜ ਜਿੱਤੇ, ਉਨ੍ਹਾਂ ਨੂੰ ਅੱਜ ਮਾਪੇ ਦੇਣਗੇ। ਪੜ੍ਹਾਈ ਦੇ ਨਾਲ-ਨਾਲ ਆਪਣੇ ਹੁਨਰ ਨੂੰ ਸੰਵਾਰਨਾ ਵੀ ਜ਼ਰੂਰੀ ਹੈ।