ਨਗਰ ਨਿਗਮ ਦੇ ਕਰਮਚਾਰੀਆਂ ਨੇ ਕਾਂਗਰਸ ਆਗੂ ਦੇ ਖ਼ਿਲਾਫ਼ 48 ਘੰਟਿਆਂ ਵਿੱਚ ਮਾਮਲਾ ਦਰਜ ਕਰਨ ਦੀ ਕੀਤੀ ਮੰਗ - Jalandhar
🎬 Watch Now: Feature Video
ਜਲੰਧਰ: ਬੀਤੇ ਦਿਨ ਨਗਰ ਨਿਗਮ ਦੇ ਦਫ਼ਤਰ ਵਿੱਚ ਕਾਂਗਰਸੀ ਆਗੂ ਮਨਵਿੰਦਰ ਸਿੰਘ ਲੱਕੀ ਵੱਲੋਂ ਹੰਗਾਮਾ ਕੀਤਾ ਗਿਆ ਸੀ ਜਿਸ ਦੇ ਖ਼ਿਲਾਫ਼ ਨਗਰ ਨਿਗਮ ਦੇ ਕਰਮਚਾਰੀਆਂ ਨੇ ਮੇਅਰ ਜਗਦੀਸ਼ ਰਾਜਾ ਅਤੇ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਨੇ 48 ਘੰਟਿਆਂ ਦੇ ਅੰਦਰ ਕਾਂਗਰਸ ਆਗੂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਸਕੇਲ ਇੰਡਸਟਰੀ ਬੋਰਡ ਦੇ ਡਾਇਰੈਕਟਰ ਅਤੇ ਕਾਂਗਰਸੀ ਆਗੂ ਮਨਵਿੰਦਰ ਸਿੰਘ ਲੱਕੀ ਨੇ ਐੱਮਟੀਪੀ ਪਰਮਪਾਲ ਸਿੰਘ ਦੇ ਖ਼ਿਲਾਫ਼ ਭ੍ਰਿਸ਼ਟਾਚਾਰ 'ਤੇ ਇਲਜ਼ਾਮ ਲਗਾਉਂਦੇ ਹੋਏ ਮਾੜਾ ਵਰਤਾਅ ਕੀਤਾ ਸੀ।