ਸੱਸ ਨੂੰਹ ਦੇ ਝਗੜੇ ਵਿੱਚ ਸੱਸ ਨੇ ਕੀਤੀ ਖੁਦਕੁਸ਼ੀ - ਸੱਸ ਨੂੰਹ ਦਾ ਝਗੜਾ
🎬 Watch Now: Feature Video
ਅੰਮ੍ਰਿਤਸਰ: ਸ਼ਹਿਰ ਦੇ ਨੇੜੇ ਮਜੀਠਾ ਦੇ ਪਿੰਡ ਸ਼ਾਮ ਨਗਰ ਵਿੱਚ ਇੱਕ ਮਹਿਲਾ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਨੇ ਖੁਦਖੁਸ਼ੀ ਜ਼ਹਿਰੀਲ ਚੀਜ਼ ਦਾ ਸੇਵਨ ਕਰਨ ਨਾਲ ਕੀਤੀ ਹੈ। ਪਰਿਵਾਰਕ ਮੈਂਬਰ ਨੇ ਕਿਹਾ ਕਿ ਮ੍ਰਿਤਕ ਦਾ ਨਾਂਅ ਅਮਰਜੀਤ ਕੌਰ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਅਮਰਜੀਤ ਕੌਰ ਦਾ ਆਪਣੀ ਨੂੰਹ ( ਸਪਨਾ) ਨਾਲ ਝਗੜਾ ਚਲ ਰਿਹਾ ਸੀ ਜਿਸ ਤੋਂ ਦੁਖੀ ਹੋ ਕੇ ਅਮਰਜੀਤ ਨੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।