ਜਲੰਧਰ: ਵਿਧਾਇਕ ਨੇ ਕੀਤੀ ਸਫਾਈ ਕਰਮੀਆਂ 'ਤੇ ਫੁੱਲਾਂ ਦੀ ਵਰਖਾ - ਕੋਰੋਨਾ ਵਾਇਰਸ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6750599-thumbnail-3x2-jld.jpg)
ਜਲੰਧਰ: ਕੋਰੋਨਾ ਵਾਇਰਸ ਦੇ ਚੱਲਦਿਆਂ, ਸ਼ਹਿਰ ਵਿੱਚ ਰੋਜ਼ ਸਫਾਈ ਕਰਨ ਵਾਲੇ ਮੁਲਾਜ਼ਮਾਂ ਦਾ ਅੱਜ ਜਲੰਧਰ ਦੇ ਜੋਤੀ ਚੌਕ ਵਿਖੇ ਜਲੰਧਰ ਸੈਂਟਰਲ ਦੇ ਵਿਧਾਇਕ ਰਜਿੰਦਰ ਬੇਰੀ ਦੇ ਨਾਲ ਇਲਾਕੇ ਦੇ ਹੋਰ ਮੈਂਬਰਾਂ ਨੇ ਫੁੱਲਾਂ ਦੀ ਵਰਖਾ ਕਰਦੇ ਹੋਏ ਉਨ੍ਹਾਂ ਨੂੰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ। ਇਸ ਮੌਕੇ ਕਰੀਬ 50 ਸਫਾਈ ਕਰਮਚਾਰੀ ਇੱਕ ਦੂਜੇ ਨਾਲ ਦੂਰੀ ਬਣਾ ਕੇ ਖੜ੍ਹੇ ਰਹੇ ਅਤੇ ਇਲਾਕੇ ਦੇ ਵਿਧਾਇਕ ਨੇ ਉਨ੍ਹਾਂ ਉੱਪਰ ਫੁੱਲਾਂ ਦੀ ਵਰਖਾ ਕੀਤੀ ਅਤੇ ਉਨ੍ਹਾਂ ਨੂੰ ਟੋਪੀ, ਦਸਤਾਨੇ ਅਤੇ ਇੱਕ ਇੱਕ ਕਿੱਟ ਵੀ ਦਿੱਤੀ।