ਸੁਰਿੰਦਰਪਾਲ ਸੀਬੀਆ ਨੇ ਆਪਣੀ ਜ਼ਮੀਨ ਅਤੇ ਘਰ ਨੂੰ ਆਈਸੋਲੇਸ਼ਨ ਵਾਰਡ ਬਣਾਉਣ ਦੀ ਕੀਤੀ ਪੇਸ਼ਕਸ਼ - ਆਪਣੀ ਜ਼ਮੀਨ ਅਤੇ ਘਰ ਨੂੰ ਆਈਸੋਲੇਸ਼ਨ ਵਾਰਡ ਬਣਾਉਣ ਦੀ ਪੇਸ਼ਕਸ਼
🎬 Watch Now: Feature Video
ਸੰਗਰੂਰ: ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿੰਘ ਸੀਬੀਆ ਨੇ ਕੋਰੋਨਾ ਵਾਇਰਸ ਦੇ ਚੱਲ ਰਹੇ ਸੰਕਟ ਦੇ ਵਿੱਚ ਆਪਣੀ ਜ਼ਮੀਨ ਅਤੇ ਆਪਣਾ ਘਰ ਆਈਸੋਲੇਸ਼ਨ ਬਣਾਉਣ ਦੇ ਲਈ ਪ੍ਰਸ਼ਾਸਨ ਨੂੰ ਪੇਸ਼ਕਸ਼ ਕੀਤੀ ਹੈ। ਸੁਰਿੰਦਰਪਾਲ ਸੀਬੀਆ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਇਸ ਸਮੇਂ ਪੂਰਾ ਭਾਰਤ ਸੰਕਟ ਦੇ ਵਿੱਚ ਹੈ ਅਤੇ ਇਸ ਸੰਕਟ ਦੀ ਘੜੀ ਦੇ ਵਿੱਚ ਉਹ ਪੰਜਾਬ ਸਰਕਾਰ ਦੇ ਨਾਲ ਖੜ੍ਹੇ ਹਨ ਅਤੇ ਪੰਜਾਬ ਦੇ ਲੋਕਾਂ ਲਈ ਉਹ ਜੋ ਵੀ ਕਰ ਸਕਦੇ ਹੋਏ, ਜ਼ਰੂਰ ਕਰਨਗੇ।